ਚੋਣਾਂ ਤੋਂ ਪਹਿਲਾਂ ਡੋਨਲਡ ਟਰੰਪ ਨੂੰ ਮਾਣਹਾਨੀ ਮਾਮਲੇ ‘ਚ ਵੱਡਾ ਝਟਕਾ

Global Team
2 Min Read

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੋਣਾਂ ਤੋਂ ਪਹਿਲਾਂ ਮਾਣਹਾਨੀ ਦੇ ਮਾਮਲੇ ‘ਚ ਵੱਡਾ ਝਟਕਾ ਲੱਗਿਆ ਹੈ। ਟਰੰਪ ਨੂੰ ਜੁਰਮਾਨੇ ਵਜੋਂ ਲੇਖਕ ਈ. ਜੀਨ ਕੈਰੋਲ ਨੂੰ 83.3 ਮਿਲੀਅਨ ਡਾਲਰ ਅਦਾ ਕਰਨੇ ਪੈਣਗੇ। ਨਿਊਯਾਰਕ ਸਿਟੀ ਦੀ ਜਿਊਰੀ ਨੇ ਸ਼ੁੱਕਰਵਾਰ ਨੂੰ ਸਾਬਕਾ ਰਾਸ਼ਟਰਪਤੀ ਦੇ ਖਿਲਾਫ ਮਾਣਹਾਨੀ ਦੇ ਮਾਮਲੇ ‘ਚ ਫੈਸਲਾ ਸੁਣਾਇਆ। ਜਿਊਰੀ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਟਰੰਪ ਨੂੰ ਇਹ ਰਕਮ ਕੈਰੋਲ ਨੂੰ ਉਸਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਅਦਾ ਕਰਨੀ ਪਵੇਗੀ। ਇਸ ਤੋਂ ਪਹਿਲਾਂ, ਟਰੰਪ ਅੰਤਿਮ ਬਹਿਸ ਦੌਰਾਨ ਅਦਾਲਤ ਦੇ ਕਮਰੇ ਤੋਂ ਬਾਹਰ ਚਲੇ ਗਏ ਜਦੋਂ ਲੇਖਕ ਕੈਰੋਲ ਦੇ ਵਕੀਲ ਨੇ ਜਿਊਰੀ ਨੂੰ ਉਸ ਦੇ ਮੁਵੱਕਲ ਨੂੰ ਹਰਜਾਨਾ ਦੇਣ ਦੀ ਅਪੀਲ ਕੀਤੀ।

ਕੈਰੋਲ ਦੇ ਵਕੀਲ ਨੇ ਕਿਹਾ ਕਿ ਟਰੰਪ ਨੇ ਆਪਣੇ ਜਨਤਕ ਬਿਆਨਾਂ ਰਾਹੀਂ ਉਸ ਨੂੰ ਝੂਠਾ ਕਿਹਾ। ਕੈਰੋਲ ਪ੍ਰਤੀ ਨਫਰਤ ਪੈਦਾ ਕੀਤੀ, ਜਿਸ ਨਾਲ ਉਸ ਦੇ ਮਾਣ ਨੂੰ ਠੇਸ ਪੁੱਜੀ ਹੈ। ਮੈਨਹਟਨ ਸੰਘੀ ਅਦਾਲਤ ਵਿੱਚ ਅਟਾਰਨੀ ਰੌਬਰਟਾ ਕਪਲਨ ਨੇ ਆਪਣੀ ਸਮਾਪਤੀ ਦੀ ਦਲੀਲ ਸ਼ੁਰੂ ਕੀਤੀ। ਕੁਝ ਮਿੰਟਾਂ ਬਾਅਦ, ਟਰੰਪ ਨੇ ਅਚਾਨਕ ਆਪਣਾ ਬਚਾਅ ਸ਼ੁਰੂ ਕਰ ਦਿੱਤਾ ਤੇ ਬਹਿਸ ਦੌਰਾਨ ਟਰੰਪ ਅਦਾਲਤ ਤੋਂ ਵਾਕਆਊਟ ਕਰ ਗਏ। ਟਰੰਪ ਨੇ ਦੋਸ਼ ਲਾਇਆ ਕਿ ਲੇਖਿਕਾ ਦੇ   ਦੋਸ਼ਾਂ ਦਾ ਖੰਡਨ ਕਰਨ ਲਈ ਉਸਨੂੰ ਸਿਰਫ਼ ਤਿੰਨ ਮਿੰਟ ਦਿੱਤੇ ਗਏ ਸਨ।

ਕੈਰੋਲ ‘ਏਲੇ’ ਮੈਗਜ਼ੀਨ ਲਈ ਲੰਬਾ ਸਮਾਂ ਕੰਮ ਕੀਤਾ, ਉਸ ਨੇ 2019 ਵਿੱਚ ਪ੍ਰਕਾਸ਼ਿਤ ਇੱਕ ਮੈਗਜ਼ੀਨ ਵਿੱਚ ਪਹਿਲੀ ਵਾਰ ਦੋਸ਼ ਲਾਇਆ ਕਿ ਟਰੰਪ ਨੇ 1995 ਦੇ ਅਖੀਰ ਵਿੱਚ ਜਾਂ 1996 ਦੇ ਸ਼ੁਰੂ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਇਹ ਘਟਨਾ ਮੈਨਹਟਨ ਦੇ ਇੱਕ ਲਗਜ਼ਰੀ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ ਵਿੱਚ ਵਾਪਰੀ। ਇਨ੍ਹਾਂ ਦੋਸ਼ਾਂ ਦੇ ਜਵਾਬ ‘ਚ ਟਰੰਪ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਹੋ ਸਕਦਾ ਸੀ ਕਿਉਂਕਿ ਕੈਰੋਲ ਮੇਰੀ ਟਾਈਪ ਦੀ ਨਹੀਂ ਹੈ। ਇਸ ਤੋਂ ਬਾਅਦ ਕੈਰੋਲ ਨੇ ਟਰੰਪ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment