ਵਾਸ਼ਿੰਗਟਨ: ਡੋਨਲਡ ਟਰੰਪ ਨੇ ਅਮਰੀਕਾ ਵਿੱਚ ਟਿਕਟਾਕ ‘ਤੇ ਬੈਨ ਲਗਾਉਣ ਦੀ ਧਮਕੀ ਦੇਣ ਤੋਂ ਇੱਕ ਹਫ਼ਤੇ ਬਾਅਦ ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਦੇ ਖਿਲਾਫ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਦੇ ਪ੍ਰਭਾਵੀ ਹੋਣ ‘ਚ 45 ਦਿਨ ਦਾ ਸਮਾਂ ਲਗਦਾ ਹੈ ਅਤੇ ਇਹ ਕਿਸੇ ਵੀ ਅਮਰੀਕੀ ਕੰਪਨੀ ਜਾਂ ਵਿਅਕਤੀ ਨੂੰ ਚੀਨੀ ਕੰਪਨੀ ਬਾਈਟਡਾਂਸ ਦੇ ਨਾਲ ਲੈਣਦੇਣ ‘ਤੇ ਬੈਨ ਲਗਾਉਂਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਚੀਨ ਦੇ ਬਾਈਟਡਾਂਸ ਦੇ ਨਾਲ ਅਮਰੀਕੀ ਲੈਣ ਦੇਣ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਬਾਈਟਡਾਂਸ ਕੰਪਨੀ ਟਿਕਟਾਕ ਅਤੇ ਵੀਚੈਟ ਦੀ ਮਾਲਕ ਹੈ। ਇਸ ਤੋਂ ਬਾਅਦ ਅਮਰੀਕਾ ਵਿੱਚ ਟਿਕਟਾਕ ਅਤੇ ਵੀਚੈਟ ‘ਤੇ ਬੈਨ ਲਗ ਜਾਵੇਗਾ।
ਟਰੰਪ ਨੇ ਟਿਕਟਾਕ ਨੂੰ ਰਾਸ਼ਟਰੀ ਖਤਰੇ ਦੇ ਰੂਪ ਵਿੱਚ ਦੱਸਿਆ ਹੈ ਅਤੇ ਟਰੰਪ ਪ੍ਰਸ਼ਾਸਨ ਅਤੇ ਚੀਨੀ ਸਰਕਾਰ ਦੇ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਆਦੇਸ਼ ਦੇ ਅਨੁਸਾਰ ਇਸ ਡਾਟਾ ਤੋਂ ਚੀਨੀ ਕੰਮਿਉਨਿਸਟ ਪਾਰਟੀ ਨੂੰ ਅਮਰੀਕੀਆਂ ਦੀ ਵਿਅਕਤੀਗਤ ਅਤੇ ਮਾਲਿਕਾਨਾ ਜਾਣਕਾਰੀ ਤੱਕ ਪਹੁੰਚਣ ਦੀ ਆਗਿਆ ਮਿਲਦੀ ਹੈ। ਸੰਭਾਵਿਕ ਰੂਪ ਨਾਲ ਇਹ ਚੀਨੀ ਐਪ ਸਮੂਹ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਸਥਾਨਾਂ ਨੂੰ ਟ੍ਰੈਕ ਕਰਨ, ਬਲੈਕਮੇਲ ਲਈ ਵਿਅਕਤੀਗਤ ਜਾਣਕਾਰੀ ਦੇ ਡੋਜ਼ਿਅਰ ਬਣਾਉਣ ਅਤੇ ਕਾਰਪੋਰੇਟ ਜਾਸੂਸੀ ਕਰਨ ਦੀ ਆਗਿਆ ਦਿੰਦਾ ਹੈ।