ਨਵੀਂ ਦਿੱਲੀ : ਘਰੇਲੂ LPG ਸਿਲੰਡਰਾਂ ਦੀ ਕੀਮਤ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ। 15 ਦਿਨ ਵਿੱਚ ਹੀ ਗੈਰ – ਸਬਸਿਡੀ ਵਾਲਾ LPG ਸਿਲੰਡਰ 50 ਰੁਪਏ ਮਹਿੰਗਾ ਹੋ ਚੁੱਕਿਆ ਹੈ। ਅੱਜ ਯਾਨੀ 1 ਸਤੰਬਰ ਨੂੰ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੈਟਰੋਲੀਅਮ ਕੰਪਨੀਆਂ ਨੇ 18 ਅਗਸਤ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 25 ਰੁਪਏ ਦਾ ਵਾਧਾ ਕੀਤਾ ਸੀ।
ਦਿੱਲੀ ਵਿੱਚ ਹੁਣ ਬਗ਼ੈਰ ਸਬਸਿਡੀ ਵਾਲੇ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ 884.50 ਰੁਪਏ ਹੋ ਗਈ ਹੈ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ ਵੀ 75 ਰੁਪਏ ਦਾ ਵਾਧਾ ਹੋਇਆ ਹੈ, ਜਿਸ ਦੀ ਕੀਮਤ ਦਿੱਲੀ ਵਿਚ 1693 ਰੁਪਏ ਹੋਵੇਗੀ। ਨਵੀਆਂ ਦਰਾਂ ਅੱਜ ਤੋਂ ਲਾਗੂ ਹਨ।
City | Price In Rupees Per 14.2 KG Cylinder | ||
---|---|---|---|
With Effect From September 1 | August 17 | July 1 | |
Delhi | 884.50 | 859.50 | 834.50 |
Kolkata | 911 | 886 | 861 |
Mumbai | 884.50 | 859.50 | 834.50 |
Chennai | 900.50 | 875.50 | 850.50 |