ਗਣਤੰਤਰ ਦਿਵਸ ‘ਤੇ ਹ.ਮਲੇ ਦੀ ਸਾਜ਼ਿਸ਼, ਡੋਡਾ, ਸਾਂਬਾ, ਕਠੂਆ ਹਾਈ ਅਲਰਟ ‘ਤੇ

Global Team
2 Min Read

ਨਿਊਜ਼ ਡੈਸਕ: ਗਣਤੰਤਰ ਦਿਵਸ ਨੂੰ ਲੈ ਕੇ ਤਿੰਨ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤਿੰਨੋਂ ਜ਼ਿਲ੍ਹਿਆਂ ਦੀਆਂ ਹੱਦਾਂ ਆਪਸ ਵਿੱਚ ਮਿਲ ਜਾਂਦੀਆਂ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ ਸਾਲ ਵੀ ਅਤਿਵਾਦੀ ਹਮਲੇ ਹੋਏ ਹਨ। ਜਾਣਕਾਰੀ ਹੈ ਕਿ ਅੱ.ਤਵਾਦੀ ਕਠੂਆ, ਕਿਸ਼ਤਵਾੜ ਅਤੇ ਰਾਮਬਨ ‘ਚ ਅੱ.ਤਵਾਦੀ ਹਮਲੇ ਕਰ ਸਕਦੇ ਹਨ। ਹਾਲ ਹੀ ‘ਚ ਡੋਡਾ ਦੇ ਉਪਰਲੇ ਇਲਾਕਿਆਂ ‘ਚ ਅੱ.ਤਵਾਦੀਆਂ ਦੇ ਦੋ ਗਰੁੱਪ ਵੀ ਦੇਖੇ ਗਏ ਸਨ। ਹਾਲਾਂਕਿ ਏਜੰਸੀਆਂ ਇਹ ਪਤਾ ਨਹੀਂ ਲਗਾ ਪਾ ਰਹੀਆਂ ਹਨ ਕਿ ਇਹ ਅੱ.ਤਵਾਦੀ ਪੁਰਾਣੇ ਹਨ ਜਾਂ ਕੋਈ ਨਵਾਂ ਗਰੁੱਪ ਹੈ।

ਦਸ ਦਈਏ ਕਿ  ਪਿਛਲੇ ਸਾਲ ਡੋਡਾ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋਏ ਸਨ। ਜਦੋਂਕਿ ਚਾਰ ਅੱਤਵਾਦੀ ਮਾਰੇ ਗਏ ਸਨ। ਪਰ ਸਮੇਂ-ਸਮੇਂ ‘ਤੇ ਅੱ.ਤਵਾਦੀਆਂ ਦੀ ਮੌਜੂਦਗੀ ਦੇਖਣ ਨੂੰ ਮਿਲ ਰਹੀ ਹੈ। ਡੋਡਾ ਕਿਸ਼ਤਵਾੜ, ਕਠੂਆ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦਾ ਹੈ, ਇਸ ਲਈ ਏਜੰਸੀਆਂ ਇਸ ਜ਼ਿਲ੍ਹੇ ਵਿੱਚ ਸਰਗਰਮ ਅੱ.ਤਵਾਦੀਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲਗਾ ਪਾ ਰਹੀਆਂ ਹਨ।

ਡੋਡਾ ਦੇ ਐਸਐਸਪੀ ਸੰਦੀਪ ਮਹਿਤਾ ਦਾ ਕਹਿਣਾ ਹੈ ਕਿ ਪੁਲਿਸ ਨੇ ਦੇਸ਼ ਵਿਰੋਧੀ ਅਨਸਰਾਂ, ਖਾਸ ਤੌਰ ‘ਤੇ ਅਤਿਵਾਦੀਆਂ ਦੀ ਸਹਾਇਤਾ ਕਰਨ ਵਾਲੇ ਓਵਰ ਗਰਾਊਂਡ ਵਰਕਰਾਂ (ਓਜੀਡਬਲਿਊਜ਼) ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੁਲਿਸ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਅਜਿਹੇ ਨੌਂ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਾਹਰਵਾਰ ਸਥਿਤ ਸਾਡੇ ਯੂਨਿਟ ਵੱਧ ਤੋਂ ਵੱਧ ਅਲਰਟ ‘ਤੇ ਹਨ। ਸਾਡਾ ਧਿਆਨ ਰਾਸ਼ਟਰ ਵਿਰੋਧੀ ਤੱਤਾਂ ‘ਤੇ ਹੈ, ਤਾਂ ਜੋ ਅੱ.ਤਵਾਦੀ ਵਾਤਾਵਰਣ ਨੂੰ ਤਬਾਹ ਕੀਤਾ ਜਾ ਸਕੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment