ਕਹਿੰਦੇ ਨੇ ਡਾਕਟਰ ਭਗਵਾਨ ਦਾ ਦੂਜਾ ਰੂਪ ਹੁੰਦੇ ਹਨ , ਉਹ ਮਰੀਜ਼ ਨੂੰ ਮੌਤ ਦੇ ਮੂੰਹ ਤੋਂ ਕੱਢ ਕੇ ਉਸਨੂੰ ਨਵੀਂ ਜ਼ਿੰਦਗੀ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਚੀਨ ਤੋਂ ਅਮਰੀਕਾ ਦੇ ਨਿਊ ਯਾਰਕ ਸੀਟੀ ਜਾ ਰਹੀ ਇੱਕ ਫਲਾਈਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਯਾਤਰਾ ਕਰ ਰਹੇ ਇੱਕ ਡਾਕਟਰ ਨੇ ਦੂੱਜੇ ਬਜ਼ੁਰਗ ਯਾਤਰੀ ਦੀ ਜਾਨ ਬਚਾਕੇ ਉਸਨੂੰ ਨਵੀਂ ਜ਼ਿੰਦਗੀ ਦਿੱਤੀ । ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਜ਼ੁਰਗ ਮਰੀਜ਼ ਨੂੰ ਠੀਕ ਕਰਨ ਲਈ ਡਾਕਟਰ ਨੇ 37 ਮਿੰਟ ਤੱਕ ਬਲੈਡਰ ਤੋਂ ਉਸਦੇ ਯੁਰਿਨ ਨੂੰ ਚੂਸ ਕੇ ਬਾਹਰ ਕੱਢਿਆ।
ਮੀਡੀਆ ਰਿਪੋਰਟਾਂ ਮੁਤਾਬਕ, ਬਜ਼ੁਰਗ ਯਾਤਰੀ ਚੀਨ ਤੋਂ ਨਿਊ ਯਾਰਕ ਜਾਣ ਵਾਲੀ ਫਲਾਈਟ ਵਿੱਚ ਸਫਰ ਕਰ ਰਹੇ ਸਨ , ਮੰਜ਼ਲ ‘ਤੇ ਪੁੱਜਣ ਤੋਂ 6 ਘੰਟੇ ਪਹਿਲਾਂ ਹੀ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋਣ ਲੱਗੀ। ਅਜਿਹੇ ਵਿੱਚ ਸਟਾਫ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਬਜ਼ੁਰਗ ਯਾਤਰੀ ਦੀ ਸਿਹਤ ਖ਼ਰਾਬ ਹੈ ਉਸਨੂੰ ਜਲਦੀ ਮੈਡੀਕਲ ਸਹਾਇਤਾ ਦੀ ਲੋੜ ਹੈ।
ਜਾਣਕਾਰੀ ਮਿਲਣ ਤੋਂ ਬਾਅਦ ਫਲਾਈਟ ਵਿੱਚ ਯਾਤਰਾ ਕਰ ਰਹੇ ਇੱਕ ਸਰਜਨ ਡਾਕਟਰ ਪੀੜਤ ਦੀ ਸਹਾਇਤਾ ਲਈ ਅੱਗੇ ਆਏ । ਬਜ਼ੁਰਗ ਦੀ ਜਾਂਚ ਕਰਨ ‘ਤੇ ਡਾਕਟਰ ਨੇ ਪਾਇਆ ਕਿ ਪੇਸ਼ਾਬ ਕਰਨ ਵਿੱਚ ਅਸਮਰਥ ਹੋਣ ਕਾਰਨ ਉਨ੍ਹਾਂ ਦੇ ਬਲੈਡਰ ਵਿੱਚ ਯੂਰਿਨ ਭਰ ਗਿਆ ਸੀ। ਜੇਕਰ ਉਸਨੂੰ ਜਲਦ ਤੋਂ ਜਲਦ ਬਾਹਰ ਨਾ ਕੱਢਿਆ ਗਿਆ ਤਾਂ ਬਲੈਡਰ ਫਟਣ ਕਾਰਨ ਬਜ਼ੁਰਗ ਯਾਤਰੀ ਦੀ ਜਾਨ ਵੀ ਜਾ ਸਕਦੀ ਹੈ।
ਡਾਕਟਰ ਨੇ ਜਹਾਜ਼ ਵਿੱਚ ਹੀ ਮੌਜੂਦ ਸਾਮਾਨ ਨਾਲ ਇਲਾਜ਼ ਕਰਨ ਦਾ ਵਿਚਾਰ ਕੀਤਾ। ਇਸ ਦੇ ਲਈ ਉਨ੍ਹਾਂ ਨੇ ਆਕਸੀਜਨ ਮਾਸਕ , ਇੱਕ ਸਰਿੰਜ , ਟੇਪ ਅਤੇ ਦੁੱਧ ਦੀ ਬੋਤਲ ਦਾ ਇਸਤੇਮਾਲ ਕੀਤਾ । ਡਾਕਟਰ ਨੇ ਯੁਰਿਨ ਕੱਢਣ ਲਈ ਸਰਿੰਜ ਦਾ ਇਸਤੇਮਾਲ ਕੀਤਾ ਪਰ ਇਹ ਕੰਮ ਨਹੀਂ ਆਇਆ।
ਕੋਈ ਹੋਰ ਰਸਤਾ ਨਾਂ ਹੋਣ ਦੀ ਹਾਲਤ ਵਿੱਚ ਡਾਕਟਰ ਨੇ ਮੂੰਹ ਨਾਲ ਯੁਰਿਨ ਨੂੰ ਚੂਸ ਕੇ ਬਾਹਰ ਕੱਢਣ ਦਾ ਫੈਸਲਾ ਲਿਆ। ਇਸ ਲਈ ਉਨ੍ਹਾਂ ਨੇ ਇੱਕ ਕਪ ਤੇ ਪਾਈਪ ਦੀ ਨਲੀ ਦਾ ਸਹਾਰਾ ਲਿਆ। ਡਾਕਟਰ ਝਾਂਗ ਨੇ 37 ਮਿੰਟ ਤੱਕ ਮਰੀਜ਼ ਦਾ ਲਗਭਗ 700 ਤੋਂ 800 ਮਿਲੀਲੀਟਰ ਯੁਰਿਨ ਚੂਸ ਕੇ ਬਾਹਰ ਕੱਢਿਆ ਅਤੇ ਉਸਦੀ ਜਾਨ ਬਚਾ ਲਈ ।
- Advertisement -
ਮਰੀਜ਼ ਦੇ ਯੁਰਿਨ ਨੂੰ ਇੱਕ ਬੋਤਲ ਵਿੱਚ ਸਟੋਰ ਕਰ ਲਿਆ ਗਿਆ ਤਾਂਕਿ ਬਾਅਦ ਵਿੱਚ ਪਤਾ ਚੱਲ ਸਕੇ ਕਿ ਕਿੰਨਾ ਪੇਸ਼ਾਬ ਬਾਹਰ ਆਇਆ ਹੈ । ਡਾਕਟਰ ਦੇ ਇਸ ਕਾਰਨਾਮੇ ਨੇ ਉਨ੍ਹਾਂ ਨੂੰ ਹੀਰੋ ਬਣਾ ਦਿੱਤਾ , ਨਿਊ ਯਾਰਕ ਪੁੱਜਣ ਉੱਤੇ ਬਜ਼ੁਰਗ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਉਸਦਾ ਇਲਾਜ ਜਾਰੀ ਹੈ ।