ਕਤਰ ਏਅਰਵੇਜ਼ ਦੀ ਫਲਾਈਟ ‘ਚ ਬੱਚੀ ਨੇ ਲਿਆ ਜਨਮ, ਜਹਾਜ਼ ‘ਚ ਮੌਜੂਦ ਡਾਕਟਰ ਨੇ ਕੀਤੀ ਮਦਦ

TeamGlobalPunjab
2 Min Read

ਨਿਊਜ਼ ਡੈਸਕ: ਕਤਰ ਤੋਂ ਯੁਗਾਂਡਾ ਜਾ ਰਹੀ ਫਲਾਈਟ ‘ਚ ਇਕ ਬੱਚੀ ਨੇ ਜਨਮ ਲਿਆ ਹੈ। ਮਾਂ ਦੀ ਡਿਲਿਵਰੀ ਕਰਨ ਵਾਲੀ ਕੈਨੇਡੀਅਨ ਡਾਕਟਰ ਨੇ ਟਵਿੱਟਰ ’ਤੇ ਬੱਚੀ ਅਤੇ ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਖੁਸ਼ੀ ਜ਼ਾਹਰ ਕੀਤੀ ਤੇ ਇਸ ਸਬੰਧੀ ਜਾਣਕਾਰੀ ਦਿੱਤੀ।

ਰਿਪੋਰਟਾਂ ਮੁਤਾਬਕ ਫਲਾਈਟ ਦੇ ਉਡਾਣ ਭਰਨ ਤੋਂ ਇੱਕ ਘੰਟਾ ਬਾਅਦ ਹੀ ਪਤਾ ਲੱਗਿਆ ਕਿ ਸਾਊਦੀ ਅਰਬ ਤੋਂ ਯੂਗਾਂਡਾ ਜਾ ਰਹੀ ਇਕ ਪ੍ਰਵਾਸੀ ਮਜ਼ਦੂਰ ਔਰਤ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਸ ਦੌਰਾਨ ਟੋਰਾਂਟੋ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਡਾ: ਆਇਸ਼ਾ ਖ਼ਤੀਬ ਵੀ ਕਤਰ ਏਅਰਵੇਜ਼ ਦੀ ਫਲਾਈਟ ‘ਚ ਸੀ।

ਆਇਸ਼ਾ ਦੀ ਮਦਦ ਨਾਲ ਔਰਤ ਨੇ ਇੱਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਅਤੇ ਡਾਕਟਰ ਦੇ ਨਾਮ ’ਤੇ ਉਸ ਦਾ ਨਾਮ ‘ਮਿਰੇਕਲ ਆਇਸ਼ਾ’ ਰੱਖਿਆ ਗਿਆ। ਡਾ. ਖ਼ਤੀਬ ਵੀ ਕੋਰੋਨਾ ਵਾਇਰਸ ਨਾਲ ਜੂਝ ਰਹੇ ਟੋਰਾਂਟੋ ਦੇ ਇਕ ਪ੍ਰੋਗਰਾਮ ‘ਚ ਸ਼ਾਮਲ ਹੋ ਕੇ ਆ ਰਹੀ ਸੀ।

ਖਤੀਬ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਬੱਚੀ ਦਾ ਨਾਮ ਮੇਰੇ ਨਾਮ ’ਤੇ ਰੱਖਣ ਦਾ ਫ਼ੈਸਲਾ ਕੀਤਾ। ਖ਼ਤੀਬ ਨੇ ਤੋਹਫ਼ੇ ਵਜੋਂ ਆਇਸ਼ਾ ਨੂੰ ਇਕ ਗੋਲਡਨ ਨੈਕਲੈਸ ਦਿੱਤਾ, ਜਿਸ ’ਤੇ ਅਰਬੀ ਵਿਚ ਆਇਸ਼ਾ ਲਿਖਿਆ ਹੋਇਆ ਸੀ।

Share this Article
Leave a comment