Home / ਮਨੋਰੰਜਨ / ਕੋਰੋਨਾ ਵਾਇਰਸ ਕਾਰਨ ਖਾਲੀ ਹੋਈਆਂ ਮੁੰਬਈ ਦੀਆਂ ਸੜਕਾਂ ‘ਤੇ ਦਿਵਿਆਂਕਾ ਨੇ ਕੀਤਾ ਵਿਵਾਦਤ ਟਵੀਟ

ਕੋਰੋਨਾ ਵਾਇਰਸ ਕਾਰਨ ਖਾਲੀ ਹੋਈਆਂ ਮੁੰਬਈ ਦੀਆਂ ਸੜਕਾਂ ‘ਤੇ ਦਿਵਿਆਂਕਾ ਨੇ ਕੀਤਾ ਵਿਵਾਦਤ ਟਵੀਟ

ਨਿਊਜ਼ ਡੈਸਕ: ਮੁੰਬਈ ਵਿੱਚ ਕੋਰੋਨਾਵਾਇਰਸ ਸੰਕਰਮਣ ਕਾਰਨ ਮਾਲ, ਸਕੂਲ ਅਤੇ ਸਿਨੇਮਾ ਬੰਦ ਹੋ ਗਏ ਹਨ। ਜਿਸਦੇ ਚਲਦੇ ਉੱਥੇ ਸੜਕਾਂ ‘ਤੇ ਵੀ ਟਰੈਫਿਕ ਨਹੀਂ ਹੈ। ਖਾਲੀ ਪਈ ਸੜਕਾਂ ਨੂੰ ਵੇਖ ਕੇ ਦਿਵਿਆਂਕਾ ਨੇ ਇੱਕ ਟਵੀਟ ਕਰ ਇਸ ਨੂੰ ਮੈਟਰੋ ਰੇਲਵੇ ਦੇ ਕੰਮ ਲਈ ਸੁਨਹਿਰੀ ਮੌਕਾ ਦੱਸਿਆ। ਹਾਲਾਂਕਿ ਉਨ੍ਹਾਂ ਨੂੰ ਅਜਿਹਾ ਕਰਨਾ ਭਾਰੀ ਪੈ ਗਿਆ ਜਿਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਯੂਜ਼ਰਾਂ ਤੋਂ ਮੁਆਫ਼ੀ ਵੀ ਮੰਗਣੀ ਪਈ ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਡਲੀਟ ਕਰ ਦਿੱਤਾ। ਪਹਿਲਾਂ ਦਿਵਿਆਂਕਾ ਨੇ ਇਹ ਲਿਖਿਆ ਸੀ : ਮੁੰਬਈ ਦੀਆਂ ਸੜਕਾਂ ‘ਤੇ ਨਿਕਲੀ ਦਿਵਿਆਂਕਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਸੀ – ਇੰਨ੍ਹੇ ਘੱਟ ਟਰੈਫਿਕ ਨਾਲ ਮੁੰਬਈ ਦੀਆਂ ਸੜਕਾਂ। ਇਹ ਇੱਕ ਮੌਕੇ ਦੀ ਤਰ੍ਹਾਂ ਹੈ, ਜਲਦੀ ਤੋਂ ਜਲਦੀ ਮੈਟਰੋ ਓਵਰਬ੍ਰਿਜ ਅਤੇ ਸੜਕਾਂ ਦੇ ਕੰਮ ਨੂੰ ਪੂਰਾ ਕਰ ਲਿਆ ਜਾਵੇ। ਦਿਵਿਆਂਕਾ ਨੂੰ ਜਦੋਂ ਯੂਜ਼ਰਸ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਮੁਆਫ਼ੀ ਮੰਗਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਉਹ ਟਵੀਟ ਅਤੇ ਵੀਡੀਓ ਡਿਲੀਟ ਕਰ ਦਿੱਤਾ ਪਰ ਉਦੋਂ ਤੱਕ ਉਹ ਵਾਇਰਲ ਹੋ ਚੁੱਕਿਆ ਸੀ। ਇਸ ਟਵੀਟ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਅਤੇ ਲਿਖਿਆ- ਅਸੀ ਸਭ ਇਨਸਾਨ ਹਾਂ ਅਤੇ ਗਲਤੀਆਂ ਕਰਦੇ ਰਹਿੰਦੇ ਹਾਂ। ਸੋਸ਼ਲ ਮੀਡੀਆ ਦੀ ਹਿੰਸਕ ਦੁਨੀਆ ਵਿੱਚ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜੇਕਰ ਕੋਈ ਆਪਣੀ ਗਲਤੀ ਮੰਨ ਕੇ ਉਸਨੂੰ ਸੁਧਾਰਣ ਲਈ ਮੁਆਫੀ ਮੰਗ ਰਿਹਾ ਹੈ ਤਾਂ ਕੀ ਤੁਸੀ ਉਸਨੂੰ ਮੁਆਫ ਕਰਨ ਅਤੇ ਅੱਗੇ ਵਧਣ ਲਾਇਕ ਹੋ। ਕੀ ਹਰ ਚੀਜ ਖਬਰ ਅਤੇ ਦਲੀਲ਼ ਲਈ ਹੀ ਹੋਣੀ ਚਾਹੀਦੀ ਹੈ? ਉਸ ਵਿੱਚ ਮਨੁੱਖਤਾ ਕਿੱਥੇ ਹੈ।

Check Also

ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਕਨਿਕਾ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਨਿਊਜ਼ ਡੈਸਕ: ਕੋਰੋਨਾ ਵਾਇਰਸ ਕੋਵਿਡ 19 ਪਾਜ਼ਿਟਿਵ ਬਾਲੀਵੁਡ ਸਿੰਗਰ ਕਨਿਕਾ ਕਪੂਰ ਨੂੰ ਆਖਿਰਕਾਰ ਹਸਪਤਾਲ ਤੋਂ …

Leave a Reply

Your email address will not be published. Required fields are marked *