ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਰੋਹਿੰਗਿਆ ਮੁਸਲਮਾਨਾਂ ਦੀ ਕੋਰੋਨਾ ਜਾਂਚ ਦੇ ਦਿੱਤੇ ਨਿਰਦੇਸ਼

TeamGlobalPunjab
3 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਕਾਰਨ ਸਥਿਤੀ ਦਿਨ ਪ੍ਰ਼ਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜਿਸ ਲਈ ਕਾਫੀ ਹੱਦ ਤੱਕ ਦਿੱਲੀ ਦੇ ਨਿਜ਼ਾਮੂਦੀਨ ‘ਚ ਸਥਿਤ ਤਬਲੀਗੀ ਜਮਾਤ ਦੇ ਸਮਾਗਮ ‘ਚ ਹਿੱਸਾ ਲੈਣ ਵਾਲੇ ਲੋਕ ਜ਼ਿੰਮੇਵਾਰ ਹਨ। ਜਿਸ ਦੇ ਚੱਲਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੇ ਖੇਤਰ ਵਿਚ ਰਹਿ ਰਹੇ ਰੋਹਿੰਗਿਆ ਸ਼ਰਨਾਰਥੀਆਂ ਦੀ ਕੋਵਿਡ -19 ਜਾਂਚ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਨੇ ਦਾ ਮੰਨਣਾ ਹੈ ਕਿ ਇਨ੍ਹਾਂ ‘ਚੋਂ ਬਹੁਤ ਸਾਰੇ ਨਿਜ਼ਾਮੂਦੀਨ, ਦਿੱਲੀ ਵਿਚ ਤਬਲੀਗੀ ਜਮਾਤ ਦੇ ਮਾਰਕਾਜ਼ ਵਿਚ ਸ਼ਾਮਲ ਹੋਏ ਸਨ।

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਮੁੱਖ ਸਕੱਤਰਾਂ ਅਤੇ ਪੁਲਿਸ ਡਾਇਰੈਕਟਰ ਜਨਰਲ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਹਾ ਕਿ ਬਹੁਤ ਸਾਰੇ ਰੋਹਿੰਗਿਆ ਮੁਸਲਮਾਨ ਤਬਲੀਗੀ ਜਮਾਤ ਦੇ “ਇਜਤਿਮਸ” ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਸੰਭਾਵਨਾ ਕਾਫੀ ਵੱਧ ਹੈ।ਹੈ। ਨਾਲ ਹੀ ਮੰਤਰਾਲੇ ਨੇ ਕਿਹਾ ਕਿ ਹੈਦਰਾਬਾਦ ਦੇ ਕੈਂਪ ‘ਚ ਰਹਿਣ ਵਾਲੇ ਰੋਹਿੰਗਿਆ ਦੇ ਮੇਵਾੜ ‘ਚ ਆਯੋਜਿਤ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ ਅਤੇ ਉਹ ਦਿੱਲੀ ਦੇ ਨਿਜ਼ਾਮੂਦੀਨ ‘ਚ ਸਥਿਤ ਮਰਕਜ਼ ਵੀ ਗਏ ਸਨ।

ਰਾਜਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਰੋਹਿੰਗਿਆ ਮੁਸਲਮਾਨਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਕੋਵਿਡ -19 ਜਾਂਚ ਕਰਵਾਉਣ ਦੀ ਜ਼ਰੂਰਤ ਹੈ ਅਤੇ ਇਸ ਦੇ ਅਨੁਸਾਰ ਸਾਨੂੰ ਪਹਿਲ ਦੇ ਅਧਾਰ ‘ਤੇ ਕਦਮ ਚੁੱਕਣ ਦੀ ਲੋੜ ਹੈ। ਇਸੇ ਤਰ੍ਹਾਂ ਦਿੱਲੀ ਦੇ ਸ਼ਰਮ ਵਿਹਾਰ ਅਤੇ ਸ਼ਾਹੀਨਬਾਗ ਇਲਾਕੇ ‘ਚ ਰਹਿ ਰਹੇ ਰੋਹਿੰਗਿਆ ਵੀ ਤਬਲੀਗੀ ਜਮਾਤ ਦੇ ਸਮਾਗਮ ‘ਚ ਵਿਚ ਸ਼ਾਮਲ ਹਨ। ਪਰ ਉਹ ਆਪਣੇ ਕੈਂਪਾਂ ਵਿਚ ਵਾਪਸ ਨਹੀਂ ਪਰਤੇ ਸਨ। ਮੰਤਰਾਲੇ ਨੇ ਕਿਹਾ ਕਿ ਪੰਜਾਬ ਦੇ ਡੇਰਾਬੱਸੀ ਅਤੇ ਜੰਮੂ ਕਸ਼ਮੀਰ ਦੇ ਜੰਮੂ ਇਲਾਕੇ ਰੋਹਿੰਗਿਆ ਮੁਸਲਮਾਨ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਜੰਮੂ ਖੇਤਰ ਰੋਹਿੰਗਿਆ ਮੁਸਲਮਾਨ ਰਹਿੰਦੇ ਹਨ ਅਤੇ ਉਹ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਵਾਪਸ ਪਰਤ ਆਏ ਹਨ।

ਰਾਜਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਰੋਹਿੰਗਿਆ ਮੁਸਲਮਾਨਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਕੋਵਿਡ -19 ਜਾਂਚ ਕਰਵਾਉਣ ਦੀ ਜ਼ਰੂਰਤ ਹੈ ਅਤੇ ਇਸ ਦੇ ਅਨੁਸਾਰ ਸਾਨੂੰ ਪਹਿਲ ਦੇ ਅਧਾਰ ‘ਤੇ ਸਖਤ ਕਦਮ ਚੁੱਕਣ ਦੀ ਲੋੜ ਹੈ। ਕੇਂਦਰੀ ਗ੍ਰਹਿ ਮੰਤਰਾਲੇ  ਅਨੁਸਾਰ 40 ਹਜ਼ਾਰ ਰੋਹਿੰਗਿਆ ਦਿੱਲੀ, ਜੰਮੂ ਅਤੇ ਹੈਦਰਾਬਾਦ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿੰਦੇ ਹਨ।


Share This Article
Leave a Comment