ਪਰਵਾਸੀ ਪੰਜਾਬੀਆਂ ਲਈ ਖੁਸ਼ਖਬਰੀ, ਜਲਦ ਸ਼ੁਰੂ ਹੋ ਰਹੀ ਹੈ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ

TeamGlobalPunjab
2 Min Read

ਲੰਬੇ ਸਮੇਂ ਤੋਂ ਪੰਜਾਬੀਆਂ ਵੱਲੋਂ ਉਡੀਕ ਕੀਤੀ ਜਾ ਰਹੀ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ ਜਿਸ ਦਾ ਐਲਾਨ ਬ੍ਰਿਟਿਸ਼ ਐੱਮ.ਪੀ ਤਨਮਨਜੀਤ ਸਿੰਘ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕੀਤਾ ਹੈ।

ਢੇਸੀ ਨੇ ਟਵਿੱਟਰ ਪੋਸਟ ‘ਤੇ ਲਿਖਿਆ: “ਸ਼ਾਨਦਾਰ ਖ਼ਬਰ ਆਖਰਕਾਰ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਨੇ ਅੱਗੇ ਇਸ ਗੱਲ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸਰਕਾਰ ਤੇ ਏਅਰ ਇੰਡੀਆ ਦਾ ਵੀ ਧੰਨਵਾਦ ਕੀਤਾ।

ਦੱਸ ਦੇਈਏ ਇਹ ਉਡਾਣ ਅੰਮ੍ਰਿਤਸਰ ਤੇ ਲੰਡਨ ਸਟੈਨਸਡ ਏਅਰਪੋਰਟ ਦੇ ਵਿਚਕਾਰ ਤਿੰਨ ਦਿਨੀਂ ਹਫ਼ਤਾਵਾਰੀ ਨਵੰਬਰ, 2019 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਹਫਤੇ ‘ਚ ਤਿੰਨ ਦਿਨ ਸੋਮਵਾਰ, ਮੰਗਲਵਾਰ ਤੇ ਵੀਰਵਾਰ ਨੂੰ ਚੱਲੇਗੀ। ਇਹ ਉਡਾਣ ਅੰਮ੍ਰਿਤਸਰ ਤੇ ਬਰਮਿੰਘਮ ਦੇ ਵਿਚਕਾਰ ਛੇ ਹਫ਼ਤਾਵਾਰ ਉਡਾਣਾਂ (3 ਸਮੇਤ ਦਿੱਲੀ ਦੇ ਵਿਚਕਾਰ) ਲਈ ਹੋਵੇਗੀ।

- Advertisement -

ਉੱਥੇ ਹੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਸ ਸਬੰਧੀ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਵੱਲੋਂ ਅਹਿਮ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ 22 ਨਵੰਬਰ, 2018 ਨੂੰ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਹਰਦੀਪ ਪੁਰੀ ਨੇ ਲਿਖਿਆ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 22 ਨਵੰਬਰ 2018 ਨੂੰ ਇਸ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਅਸੀਂ ਵਿਸ਼ਵ ਪੱਧਰੀ ਹਵਾਈ ਸੰਪਰਕ ਬਣਾਉਣ ਲਈ ਫੈਸਲੇ ਵੀ ਲੈ ਰਹੇ ਹਾਂ।

ਉਨ੍ਹਾਂ 27 ਸਤੰਬਰ, 2019 ਨੂੰ ਵਿਸ਼ਵ ਪ੍ਰਯਟਨ ਦਿਵਸ ਤੋਂ ਸ਼ੁਰੂ ਹੋ ਰਹੀ ਦਿੱਲੀ ਤੇ ਟੋਰਾਂਟੋ ਦਰਮਿਆਨ ਸਿੱਧੀ ਤਿੰਨ ਵਾਰ ਹਫਤਾਵਾਰੀ ਉਡਾਣ ਦਾ ਐਲਾਨ ਕੀਤਾ। ਇਹ ਸਾਰੀਆਂ ਉਡਾਣਾਂ ਭਾਰਤ ਦੀ ਯੂਕੇ ਤੇ ਕੈਨੇਡਾ ਨਾਲ ਮੌਜੂਦਾ ਹਵਾਈ ਸੰਪਰਕ ਨੂੰ ਵਧਾਉਣਗੀਆਂ।

Share this Article
Leave a comment