ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਅਮਰੀਕੀ ਵਿਦੇਸ਼ੀ ਮੰਤਰੀ ਬਲਿੰਕਨ ਨੇ ਅਨੋਖੇ ਤਰੀਕੇ ਨਾਲ ਭਾਰਤ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਹਨਾਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਰੋਜ਼ਾਨਾ ਜੀਵਨ ‘ਤੇ ਭਾਰਤ ਦੀ ਛਾਪ ਹੈ। ਪ੍ਰਧਾਨ ਮੰਤਰੀ ਦਾ ਸੁਆਗਤ ਕਰਦਿਆਂ ਉਨ੍ਹਾਂ ਕਿਹਾ- ਅਸੀਂ ਦਿਲਜੀਤ ਦੋਸਾਂਝ ਨੂੰ ਸੁਣਦੇ ਹਾਂ। ਜਿਸ ‘ਤੇ ਵਰਡਵਾਈਡ ਸਟਾਰ ਬਣ ਚੁੱਕੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਪ੍ਰਤੀਕਿਰਿਆ ਦਿੱਤੀ ਹੈ।
ਐਂਟਨੀ ਬਲਿੰਕਨ ਨੇ ਕਿਹਾ, ‘ਭਾਰਤ ਸਾਡੀ ਰੋਜ਼ਾਨਾ ਦੀ ਜ਼ਿੰਦਗੀਿ ਦਾ ਅਨਿੱਖੜਵਾਂ ਅੰਗ ਹੈ। ਅਸੀਂ ਸਮੋਸੇ ਦੇ ਨਾਲ ਝੰਪਾ ਲਹਿਰੀ ਦੇ ਨਾਵਲ ਦਾ ਆਨੰਦ ਮਾਣਦੇ ਹਾਂ। ਅਸੀਂ ਮਿੰਡੀ ਕਲਿੰਗ ਦੀ ਕਾਮੇਡੀ ‘ਤੇ ਹੱਸਦੇ ਹਾਂ। ਕੋਚੇਲਾ ‘ਚ ਦੋਸਾਂਝ ਦੇ ਗਾਣਿਆਂ ‘ਤੇ ਨੱਚਦੇ ਹਾਂ ਅਤੇ ਹਾਂ ਪ੍ਰਧਾਨ ਮੰਤਰੀ ਜੀ, ਮੈਂ ਆਪਣੇ ਨਿੱਜੀ ਅਨੁਭਵ ਤੋਂ ਕਹਿ ਸਕਦਾ ਹਾਂ ਕਿ ਅਸੀਂ ਯੋਗਾ ਰਾਹੀਂ ਆਪਣੇ ਆਪ ਫਿੱਟ ਰੱਖਦੇ ਹਾਂ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਗੇ ਕਿਹਾ ਕਿ ਅਮਰੀਕਾ ਅਤੇ ਭਾਰਤ ਲਾਜ਼ਮੀ ਸਾਂਝੇਦਾਰ ਬਣ ਗਏ ਹਨ।
🇮🇳🇺🇸 pic.twitter.com/olUuuGaGkV
— DILJIT DOSANJH (@diljitdosanjh) June 23, 2023
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਆਕਊਂਟਸ ‘ਤੇ ਸਾਂਝਾ ਕੀਤਾ ਹੈ।
View this post on Instagram
ਇਸ ਤੋਂ ਇਲਾਵਾ ਐਂਟਨੀ ਬਲਿੰਕਨ ਨੇ ਕਿਹਾ, “ਭਾਵੇਂ ਅਸੀਂ ਇਸਨੂੰ ਅਮਰੀਕੀ ਸੁਪਨਾ ਕਹੀਏ ਜਾਂ ਭਾਰਤੀ ਸੁਪਨਾ…ਸਾਡੇ ਲੋਕ ਮੌਕੇ ‘ਤੇ ਡੂੰਘਾ ਵਿਸ਼ਵਾਸ ਕਰਦੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੌਣ ਹਾਂ ਜਾਂ ਅਸੀਂ ਕਿੱਥੋਂ ਆਏ ਹਾਂ, ਅਸੀਂ ਆਪਣੇ ਆਪ ਤੋਂ ਕੁਝ ਬਣਾ ਸਕਦੇ ਹਾਂ.” ” ਉਨ੍ਹਾਂ ਨੇ “ਅਮਰੀਕਾ ਅਤੇ ਭਾਰਤ ਦੀਆਂ ਸਾਂਝੀਆਂ ਉਮੀਦਾਂ ਲਈ” ਕਾਮਨਾ ਕੀਤੀ।