ਦੇਖੋ ਬਿੱਗ ਬੌਸ ਸੀਜ਼ਨ 13 ਵਿੱਚੋਂ ਕੌਣ ਹੋਇਆ ਬਾਹਰ, ਕਿਹਾ ਇਨ੍ਹਾਂ ਪ੍ਰਤੀਯੋਗੀਆਂ ਨੂੰ ਵੀ ਕੱਢੋ ਬਾਹਰ ਕਿਉਂਕਿ ਫੇਕ ਹਨ!

TeamGlobalPunjab
2 Min Read

ਕਲਰਜ਼ ਟੀਵੀ ‘ਤੇ ਚੱਲ ਰਿਹਾ ਟੀਵੀ ਸ਼ੋਅ ਬਿੱਗ ਬੌਸ -13 ਕਾਫੀ ਚਰਚਾ ‘ਚ ਹੈ। ਇਸ ਪ੍ਰਸਿੱਧ ਸ਼ੋਅ ਦੌਰਾਨ ਜਿੱਥੇ ਲੋਕਾਂ ਦਾ ਕਾਫੀ ਮੰਨੋਰੰਜਨ ਹੋ ਰਿਹਾ ਹੈ ਉੱਥੇ ਸਾਰਿਆਂ ਦੀ ਨਜ਼ਰ ਇਸ ਗੱਲ ‘ਤੇ ਵੀ ਰਹਿੰਦੀ ਹੈ ਕਿ ਕਿਸ ਰਾਉਂਡ ਵਿੱਚ ਕਿਹੜਾ ਪ੍ਰਤੀਯੋਗੀ ਬਾਹਰ ਜਾਵੇਗਾ ਅਤੇ ਕਿਸ ਦਾ ਮੁਕੱਦਰ ਕੰਮ ਕਰੇਗਾ। ਇਸ ਦੇ ਚਲਦਿਆਂ ਸ਼ੋਅ ਵਿੱਚ ਦਲਜੀਤ ਕੌਰ ਇਸ ਸੀਜ਼ਨ ਵਿੱਚੋਂ ਬਾਹਰ ਚੁਕੇ ਹਨ।  ਜਾਣਕਾਰੀ ਮੁਤਾਬਿਕ ਇਸ ਸ਼ੋਅ ਵਿੱਚੋਂ ਇਹ ਪਹਿਲੀ ਪ੍ਰਤੀਯੋਗੀ ਹੈ ਜੋ ਇਲੀਮੀਨੇਟ ਹੋਈ ਹੈ।

ਦੱਸ ਦਈਏ ਕਿ ਦਲਜੀਤ ਕੌਰ 29 ਸਤੰਬਰ ਨੂੰ ਇੱਕ ਪ੍ਰਤੀਯੋਗੀ ਦੇ ਤੌਰ ‘ਤੇ ਬਿਗ ਬਾਸ ਸੀਜ਼ਨ 13 ਵਿੱਚ ਇੱਕ ਲੰਬੀ ਪਾਰੀ ਖੇਡਣ ਦਾ ਸੁਪਨਾ ਲੈ ਕੇ ਸ਼ਾਮਲ ਹੋਏ ਸਨ। ਹੁਣ ਇਸ ਸੀਜ਼ਨ ਵਿੱਚੋਂ ਬਾਹਰ ਜਾਣ ਤੋਂ ਬਾਅਦ ਦਲਜੀਤ ਕੌਰ ਨੇ ਮੀਡੀਆ ਦੇ ਇੱਕ ਫਿਰਕੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਗਲਤੀ ਕਿੱਥੇ ਹੋਈ ਹੈ? ਦਲਜੀਤ ਅਨੁਸਾਰ ਇੱਕ ਹਫਤੇ ਦਾ ਸਮਾਂ ਤਾਂ ਸਾਨੂੰ ਅਣਜਾਣ ਲੋਕਾਂ ਨੂੰ ਸਮਝਣ ‘ਤੇ ਹੀ ਲੱਗ ਜਾਂਦਾ ਹੈ।

ਦਲਜੀਤ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਬਿਗ ਬਾਸ ਵਿੱਚ ਐਂਟਰੀ ਕੀਤੀ ਸੀ ਤਾਂ ਇਹ ਸੋਚਿਆ ਸੀ ਕਿ ਇਸ ਰਾਹੀਂ ਉਹ ਲੋਕਾਂ ਦੇ ਹੋਰ ਨੇੜੇ ਹੋਵੇਗੀ ਅਤੇ ਕੰਮ ਵੀ ਵਧੇਰੇ ਮਿਲੇਗਾ। ਉਨ੍ਹਾਂ  ਦੱਸਿਆ ਕਿ ਇਸ ਸੀਜ਼ਨ ਦੌਰਾਨ ਸਾਰੇ ਪ੍ਰਤੀਯੋਗੀਆਂ ਵਿੱਚੋਂ ਸਿਧਾਰਥ ਸ਼ੁਕਲਾ ਸਭ ਤੋਂ ਵਧੀਆਂ ਪ੍ਰਤੀਯੋਗੀ ਹਨ ਕਿਉਂਕਿ ਉਹ ਬਹੁਤ ਸਟਰਾਂਗ ਹਨ। ਦਲਜੀਤ ਨੇ ਕਿਹਾ ਕਿ ਉਹ ਘੱਟ ਬੋਲਦੇ ਹਨ ਪਰ ਵਧੀਆ ਬੋਲਦੇ ਹਨ ਅਤੇ ਜਿਹੜਾ ਉਨ੍ਹਾਂ ਨੂੰ ਪਸੰਦ ਨਹੀਂ ਉਹ ਸਾਫ ਮੂੰਹ ‘ਤੇ ਕਹਿ ਦਿੰਦੇ ਹਨ। ਦਲਜੀਤ ਅਨੁਸਾਰ ਜਿਹੜੇ ਹੋਰ ਪ੍ਰਤੋਯੋਗੀਆਂ ਨੂੰ ਇਸ ਸੀਜ਼ਨ ਵਿੱਚੋਂ ਬਾਹਰ ਹੋਣਾ ਚਾਹੀਦਾ ਹੈ ਉਹ ਹਨ ਸ਼ੇਫਾਲੀ, ਸ਼ਹਿਨਾਜ ਅਤੇ ਪਾਰਸ ਕਿਉਂਕਿ ਇਹ ਸਾਰੇ ਫੇਕ ਹਨ।

Share this Article
Leave a comment