ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਾਰਟੀ ਦੀ ਲੀਗਲ ਕਮੇਟੀ ਦਾ ਐਲਾਨ ਕੀਤਾ। ਇਸ ਕਮੇਟੀ ਵਿੱਚ ਕਾਨੂਨ ਖੇਤਰਾਂ ਨਾਲ ਸਬੰਧਿਤ 7 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਜੋ ਪਾਰਟੀ ਨੂੰ ਕਾਨੂੰਨ ਨਾਲ ਸਬੰਧਿਤ ਸਲਾਹ-ਮਸ਼ਵਰਾ ਦੇਣਗੇ।
ਚੰਡੀਗੜ੍ਹ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਢੀਂਡਸਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨਿਆਂਪਾਲਿਕਾ ਭਾਰਤੀ ਸਿਸਟਮ ਦਾ ਪ੍ਰਮੁੱਖ ਅੰਗ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਰਟੀ ਨੇ ਕਮੇਟੀ ਦਾ ਐਲਾਨ ਕੀਤਾ ਹੈ।
ਕਮੇਟੀ ਵਿੱਚ ਸ਼ਾਮਿਲ ਕੀਤੇ ਗਏ ਮੈਂਬਰਾਂ ਵਿੱਚ ਜਸਟਿਸ (ਰਿਟਾ.) ਨਿਰਮਲ ਸਿੰਘ(ਫਤਿਹਗੜ ਸਾਹਿਬ), ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ (ਬਠਿੰਡਾ), ਐਡਵੋਕੇਟ ਹਰਪ੍ਰੀਤ ਸਿੰਘ ਗਰਚਾ (ਲੁਧਿਆਣਾ), ਐਡਵੋਕੇਟ ਰਾਜਬੀਰ ਸਿੰਘ (ਜਲੰਧਰ), ਐਡਵੋਕੇਟ ਅਨਿਲ ਕੁਮਾਰ ਗਰਗ (ਲਹਿਰਾਗਾਗਾ), ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ (ਬਰਨਾਲਾ) ਅਤੇ ਐਡਵੋਕੇਟ ਦਲਜੀਤ ਸਿੰਘ ਬੈਨੀਪਾਲ ਖੰਨਾ (ਲੁਧਿਆਣਾ) ਸ਼ਾਮਿਲ ਹਨ। ਢੀਂਡਸਾ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਮੈਂਬਰ ਜਿਨ੍ਹਾਂ ਨੂੰ ਕਿ ਰਾਜਨੀਤਿਕ ਅਤੇ ਕਾਨੂੰਨ ਦੇ ਖੇਤਰਾਂ ਦਾ ਗੂੜਾ ਗਿਆਨ ਅਤੇ ਵਿਸ਼ਾਲ ਤਜਰਬਾ ਹੈ ਪਾਰਟੀ ਦੀ ਲੜਾਈ ਨੂੰ ਕਾਨੂੰਨੀ ਪੱਧਰ ਉੱਤੇ ਬਾਖੂਬੀ ਲੜਨਗੇ।