ਸੁਖਦੇਵ ਢੀਂਡਸਾ ਦਾ ਕਿਸਾਨਾਂ ਨੂੰ ਸਾਥ ‘ਤੇ ਬਾਦਲਾਂ ਨੂੰ ਲਲਕਾਰ!

TeamGlobalPunjab
1 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸੁਖਦੇਵ ਢੀਂਡਸਾ ਨੇ ਕਿਹਾ ਕਿ 25 ਸਤੰਬਰ ਨੂੰ ਸਾਡੀ ਪਾਰਟੀ ਕਿਸਾਨਾਂ ਦੇ ਪੰਜਾਬ ਬੰਦ ਦਾ ਪੂਰਨ ਸਹਿਯੋਗ ਕਰੇਗੀ।

ਇਸ ਤੋਂ ਇਲਾਵਾ ਸੁਖਬੀਰ ਬਾਦਲ ‘ਤੇ ਨਿਸ਼ਾਨਾ ਲਾਉਂਦੇ ਹੋਏ ਢੀਂਡਸਾ ਨੇ ਕਿਹਾ ਕਿ ਜੋ ਬਾਦਲ ਧੜੇ ਨੇ ਅਲੱਗ ਤੋਂ 25 ਤਾਰੀਕ ਦਾ ਪ੍ਰੋਗਰਾਮ ਰੱਖਿਆ ਉਸਦਾ ਅਸੀਂ ਵਿਰੋਧ ਕਰਦੇ ਹਾਂ। ਬਾਦਲ ਧੜੇ ਨੂੰ ਕਿਸਾਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਨਾ ਕਿ ਅਲੱਗ ਤੋਂ ਕੋਈ ਪ੍ਰੋਗਰਾਮ ਬਣਾਉਣਾ ਚਾਹੀਦਾ।

ਹਰਸਿਮਰਤ ਬਾਦਲ ਚੀਚੀ ‘ਤੇ ਖੂਨ ਲਾ ਕੇ ਸ਼ਹੀਦ ਨਹੀਂ ਬਣ ਸਕਦੇ। ਪੰਜਾਬ ਦੇ ਲੋਗ ਸਭ ਜਾਣਦੇ ਹਨ। ਜੋ ਵੀ ਜਥੇਬੰਦੀ ਕਿਸਾਨਾਂ ਦੇ ਹੱਕ ਦੀ ਗੱਲ ਕਰੇਗੀ ਅਸੀਂ ਉਸਨੂੰ ਪੂਰਨ ਸਹਿਯੋਗ ਦੇਵਾਂਗੇ। ਸਾਡੀ ਪਾਰਟੀ NDA ਬਿਲਕੁਲ ਨਹੀਂ ਚਹੁੰਦੀ। NDA ਘੱਟ ਗਿਣਤੀ ਦੇ ਖਿਲਾਫ ਹੈ ਇਸ ਲਈ ਅਸੀਂ ਕਿੰਝ ਉਸ ਨਾਲ ਚੱਲ ਸਕਦੇ ਹਾਂ, ਸਾਡੀ ਪਾਰਟੀ ਬੀਜੇਪੀ ਦੇ ਨਾਲ ਕਦੇ ਵੀ ਨਹੀਂ ਜਾਵੇਗੀ।

ਢੀਂਡਸਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਵੀ ਕਿਸਾਨਾਂ ਦੇ ਨਾਲ ਨਹੀਂ ਖੜੇ, ਆਪਣੇ ਹੀ ਬਿਆਨ ਤੋਂ ਯੂ ਟਰਨ ਲੈ ਗਏ।

Share This Article
Leave a Comment