ਦੇਵੇਂਦਰ ਫੜਨਵੀਸ ਫਿਰ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ

TeamGlobalPunjab
1 Min Read

ਮਹਾਰਾਸ਼ਟਰ ਵਿੱਚ ਸ਼ਨੀਵਾਰ ਸਵੇਰੇ ਭਾਰਤੀ ਰਾਜਨੀਤੀ ਦਾ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਸ਼ਨੀਵਾਰ ਸਵੇਰੇ ਬੀਜੇਪੀ ਨੇ ਐਨਸੀਪੀ ਦੇ ਨਾਲ ਮਿਲਕੇ ਸਰਕਾਰ ਬਣਾ ਲਈ।

ਭਾਜਪਾ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਵਿਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ। ਉਥੇ ਹੀ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਹਲਫ਼ ਚੁੱਕਿਆ ਹੈ।

ਦੱਸ ਦੇਈਏ ਸ਼ੁੱਕਰਵਾਰ ਨੂੰ ਸ਼ਰਦ ਪਵਾਰ ਨੇ ਸਾਫ਼ ਕਰ ਦਿੱਤਾ ਸੀ ਕਿ ਮੁੱਖ ਮੰਤਰੀ ਦੇ ਅਹੁਦੇ ‘ਤੇ ਉਧਵ ਠਾਕਰੇ ਦੇ ਨਾਮ ‘ਤੇ ਸਹਿਮਤੀ ਬਣ ਗਈ ਹੈ। ਪਰ ਕਾਂਗਰਸ ਅਤੇ ਸ਼ਿਵਸੇਨਾ ਨੇ ਹਾਲੇ ਕੁੱਝ ਸਾਫ਼ ਨਹੀਂ ਕੀਤਾ ਹੈ । ਕਾਂਗਰਸੀ ਆਗੂ ਪ੍ਰਿਥਵੀਰਾਜ ਚੌਹਾਨ ਨੇ ਕਿਹਾ ਕਿ ਗੱਲਬਾਤ ਵਿੱਚ ਕਈ ਮੁੱਦੇ ਸੁਲਝਾ ਲਏ ਹਨ ਪਰ ਹਾਲੇ ਕੁੱਝ ਮਸਲਿਆਂ ‘ਤੇ ਗੱਲਬਾਤ ਚੱਲ ਰਹੀ ਹੈ ।

- Advertisement -

Share this Article
Leave a comment