ਉਪ – ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ; ਧੂੰਏਂ ਨਾਲ ਭਰਿਆ ਪੂਰਾ ਕੈਬਿਨ! ਵਾਲ-ਵਾਲ ਬਚੇ ਡਿਪਟੀ ਸੀਐਮ

Global Team
2 Min Read

ਉੱਤਰ ਪ੍ਰਦੇਸ਼ : ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨਾਲ ਅੱਜ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਕੌਸ਼ਾਂਬੀ ਜਾ ਰਹੇ ਯੂਪੀ ਦੇ ਉਪ-ਮੁੱਖ ਮੰਤਰੀ ਦਾ ਹੈਲੀਕਾਪਟਰ ਅਚਾਨਕ ਖ਼ਰਾਬ ਹੋ ਗਿਆ, ਜਿਸ ਤੋਂ ਬਾਅਦ ਲਖਨਊ ਏਅਰਪੋਰਟ ‘ਤੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਪਤਾ ਲੱਗਿਆ ਹੈ ਕਿ ਲੈਂਡਿੰਗ ਦੇ ਸਮੇਂ ਪੂਰਾ ਹੈਲੀਕਾਪਟਰ ਧੂੰਏਂ ਨਾਲ ਭਰ ਗਿਆ ਸੀ। ਦੱਸਿਆ ਗਿਆ ਹੈ ਕਿ ਹੈਲੀਕਾਪਟਰ ਸਵਾਰ ਸਾਰੇ 5 ਵਿਅਕਤੀ ਸੁਰੱਖਿਅਤ ਹਨ।

ਦੱਸ ਦਈਏ ਕਿ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਲਖਨਊ ਤੋਂ ਕੌਸ਼ਾਂਬੀ ਜਾ ਰਹੇ ਸਨ। ਉਨ੍ਹਾਂ ਨੇ ਸਯਾਰਾ ਦੇ ਬਾਬੂ ਸਿੰਘ ਡਿਗਰੀ ਕਾਲਜ ਦੇ ਮੈਦਾਨ ਵਿੱਚ ਦੋ ਦਿਨਾਂ ਸਰਸ ਮਹੋਤਸਵ ਸਮਾਗਮ ਦਾ ਉਦਘਾਟਨ ਕਰਨਾ ਸੀ। ਉਨ੍ਹਾਂ ਨੇ ਸ਼ਨੀਵਾਰ ਸਵੇਰੇ ਲਾ ਮਾਰਟੀਨੀਅਰ ਸਕੂਲ ਦੇ ਮੈਦਾਨ ਤੋਂ ਹੈਲੀਕਾਪਟਰ ਰਾਹੀਂ ਉਡਾਣ ਭਰੀ।ਹੈਲੀਕਾਪਟਰ 50 ਕਿਲੋਮੀਟਰ ਦੂਰ ਬੱਛਰਾਵਾਂ ਹੀ ਪਹੁੰਚਿਆ ਸੀ ਕਿ ਪਾਇਲਟ ਨੂੰ ਤੁਰੰਤ ਅਹਿਸਾਸ ਹੋਇਆ ਕਿ ਹੈਲੀਕਾਪਟਰ ਵਿੱਚ ਕੋਈ ਤਕਨੀਕੀ ਸਮੱਸਿਆ ਆ ਗਈ ਹੈ। ਉਸਨੇ ਤੁਰੰਤ ਲਖਨਊ ਏਟੀਸੀ ਨਾਲ ਸੰਪਰਕ ਕੀਤਾ ਅਤੇ ਅਮੌਸੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ।

ਇਜਾਜ਼ਤ ਮਿਲਣ ‘ਤੇ ਪਾਇਲਟ ਨੇ ਹੈਲੀਕਾਪਟਰ ਨੂੰ ਹਵਾਈ ਅੱਡੇ ਵੱਲ ਮੋੜ ਦਿੱਤਾ। ਹੈਲੀਕਾਪਟਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਨਾਲ ਕੈਬਿਨ ਧੂੰਏਂ ਨਾਲ ਭਰ ਗਿਆ। ਹੈਲੀਕਾਪਟਰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਅਮੌਸੀ ਵਿੱਚ ਉਤਰਿਆ। ਲੈਂਡਿੰਗ ਤੋਂ ਬਾਅਦ ਸੁਰੱਖਿਆ ਅਤੇ ਤਕਨੀਕੀ ਟੀਮਾਂ ਨੇ ਤੁਰੰਤ ਹੈਲੀਕਾਪਟਰ ਨੂੰ ਘੇਰ ਲਿਆ। ਅਤੇ ਉਪ ਮੁੱਖ ਮੰਤਰੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਡਿਪਟੀ ਸੀਐਮ ਇੱਕ ਹੋਰ ਹੈਲੀਕਾਪਟਰ ਰਾਹੀਂ ਕੌਸ਼ਾਂਬੀ ਜਾਣਗੇ। ਧੂਆਂ ਨਿਕਲਣ ਅਤੇ ਪਾਇਲਟ ਨੂੰ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕਰਨ ਵਾਲੇ ਕਾਰਨਾਂ ਦੀ ਜਾਂਚ ਲਈ ਮਾਹਰਾਂ ਦੀ ਇੱਕ ਟੀਮ ਮੌਕੇ ‘ਤੇ ਭੇਜੀ ਗਈ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment