Home / ਭਾਰਤ / ਦਿੱਲੀ ਹਿੰਸਾ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ ਨੇ 5 ਹਜ਼ਾਰ ਤੋਂ ਵੱਧ ਵੀਡੀਓ ਪੁਲੀਸ ਨੂੰ ਸੌਂਪੀਆਂ

ਦਿੱਲੀ ਹਿੰਸਾ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ ਨੇ 5 ਹਜ਼ਾਰ ਤੋਂ ਵੱਧ ਵੀਡੀਓ ਪੁਲੀਸ ਨੂੰ ਸੌਂਪੀਆਂ

ਨਵੀਂ ਦਿੱਲੀ: 26 ਜਨਵਰੀ ਮੌਕੇ ਦਿੱਲੀ ‘ਚ ਹੋਈ ਹਿੰਸਾ ਅਤੇ ਲਾਲ ਕਿਲ੍ਹੇ ‘ਚ ਕੇਸਰੀ ਝੰਡਾ ਲਹਿਰਾਉਣ ਮਾਮਲੇ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ ਨੇ ਤੇਜ਼ੀ ਫੜ ਲਈ ਹੈ। ਕ੍ਰਾਈਮ ਬ੍ਰਾਂਚ ਨੇ ਹੁਣ ਤੱਕ 50 ਤੋਂ ਵੱਧ ਲੋਕਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਨੋਟਿਸ ਵੀ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਦੇ ਅੰਦਰ ਕਈ ਕਿਸਾਨ ਲੀਡਰ ਵੀ ਸ਼ਾਮਲ ਹਨ। ਬਾਵਜੂਦ ਇਸ ਦੇ ਕ੍ਰਾਈਮ ਬ੍ਰਾਂਚ ਦੇ ਹੱਥ ਹਾਲੇ ਵੀ ਖਾਲੀ ਹਨ।

ਹਿੰਸਾ ਦੀ ਜਾਂਚ ਕਰ ਰਹੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਪੁਲੀਸ ਨੂੰ 5 ਹਜ਼ਾਰ ਤੋਂ ਵੱਧ ਵੀਡੀਓ ਅਤੇ ਫੋਟੋ ਦਿੱਲੀ ਪੁਲੀਸ ਨੂੰ ਸੌਂਪੀਆਂ ਹਨ। ਵੀਡੀਓ ਦੇ ਆਧਾਰ ‘ਤੇ ਹਿੰਸਾ ‘ਚ ਸ਼ਾਮਲ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਚਿਹਰਿਆਂ ਦੀ ਪਛਾਣ ਕਰਨ ਲਈ ਨੈਸ਼ਨਲ ਫੋਰੈਂਸਿਕ ਲੈਬ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ, ਜੋ ਗੁਜਰਾਤ ਤੋਂ ਦੋ ਟੀਮਾਂ ਦੇ ਨਾਲ ਦਿੱਲੀ ਪਹੁੰਚ ਗਏ ਹਨ। ਇਨ੍ਹਾਂ ਦਾ ਕੰਮ ਵੀਡੀਓ ਐਨਾਲਿਸਿਜ਼ ਕਰਨਾ ਹੋਵੇਗਾ।

Check Also

ਆਉਣ-ਜਾਣ ਵੇਲੇ ਸੜਕਾਂ ‘ਤੇ ਅੜਿੱਕਾ ਨਹੀਂ ਹੋਣਾ ਚਾਹੀਦਾ – ਸੁਪਰੀਮ ਕੋਰਟ

ਨਵੀਂ ਦਿੱਲੀ : – ਕੋਰਟ ਨੇ ਨੋਇਡਾ ਦੀ ਰਹਿਣ ਵਾਲੀ ਮਹਿਲਾ ਦੀ ਨੋਇਡਾ ਤੋਂ ਦਿੱਲੀ …

Leave a Reply

Your email address will not be published. Required fields are marked *