ਦਿੱਲੀ ’ਚ ਓਮੀਕਰੌਨ ਦੇ 4 ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ’ਚ ਓਮੀਕਰੌਨ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ। 4 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਐੱਲ.ਐੱਨ.ਜੇ.ਪੀ. ਹਸਪਤਾਲ ’ਚ ਓਮੀਕਰੌਨ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ 40 ਤੋਂ ਵਧਾ ਕੇ 100 ਕਰ ਦਿੱਤੀ ਗਈ ਹੈ।

ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ’ਚ ਓਮੀਕਰੌਨ ਦੇ ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 10 ਹੈ। ਬੀਤੇ ਦਿਨੀਂ ਇਹ ਗਿਣਤੀ 8 ਸੀ , ਜੋ ਅੱਜ 2 ਹੋਰ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ 10 ਹੋ ਗਈ ਹੈ। ਇਨ੍ਹਾਂ ’ਚੋਂ ਇੱਕ ਮਰੀਜ਼ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਤੇ ਹੁਣ 9 ਮਰੀਜ਼ ਦਾਖ਼ਲ ਹਨ।

ਸਤੇਂਦਰ ਜੈਨ ਨੇ ਦੱਸਿਆ ਕਿ ਐੱਲ.ਐੱਨ.ਜੇ.ਪੀ. ’ਚ ਓਮੀਕ੍ਰੋਨ ਨਾਲ ਜੁੜੇ ਕੁੱਲ 40 ਮਰੀਜ਼ ਹਾਲੇ ਭਰਤੀ ਹਨ। ਜਿਨ੍ਹਾਂ ’ਚੋਂ 38 ਕੋਰੋਨਾ ਪਾਜ਼ੇਟਿਵ ਹਨ ਅਤੇ 2 ਸ਼ੱਕੀ ਹਨ। ਅੱਜ ਸਵੇਰੇ ਹੀ ਏਅਰਪੋਰਟ ਤੋਂ 8 ਹੋਰ ਸ਼ੱਕੀ ਆਏ ਹਨ। ਏਅਰਪੋਰਟ ਤੋਂ ਆਉਣ ਵਾਲਿਆਂ ’ਚ ਕਾਫ਼ੀ ਲੋਕ ਪਾਜ਼ੇਟਿਵ ਪਾਏ ਜਾ ਰਹੇ ਹਨ।

Share this Article
Leave a comment