ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਜਾਰੀ ਜੰਗ ਵਿੱਚ ਪੁਲਿਸ ਪ੍ਰਸਾਸ਼ਨ ਅਤੇ ਡਾਕਟਰ ਜਿਥੇ ਅਹਿਮ ਭੂਮਿਕਾ ਨਿਭਾ ਰਹੇ ਹਨ ਉਥੇ ਹੀ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਕਰਫਿਊ ਦੌਰਾਨ ਲੰਗਰ ਲਾ ਕੇ ਸਰਕਾਰ ਦੀ ਮਦਦ ਕੀਤੀ ਜਾ ਰਹੀ ਹੈ । ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਡੇ ਪੱਧਰ ਤੇ ਲੋੜਵੰਦਾਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ।
ਦਸ ਦੇਈਏ ਕਿ ਇਸ ਸੇਵਾ ਲਈ ਅਜ ਦਿੱਲੀ ਪੁਲਿਸ ਨੇ ਵਿਸੇਸ਼ ਧੰਨਵਾਦ ਕੀਤਾ । ਇਸ ਮੌਕੇ ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪ੍ਰਕਰਮਾ ਕੀਤੀ।
https://www.facebook.com/mssirsa/videos/2278282592467916/