ਦਿੱਲੀ ‘ਚ ਮਹਿਲਾ ਦੀ ਲਾਸ਼ ਬਰਾਮਦ, ਪੁਲਿਸ ਕਰ ਰਹੀ ਹੈ ਜਾਂਚ

Global Team
2 Min Read

ਨਵੀਂ ਦਿੱਲੀ— ਦਿੱਲੀ ਦੇ ਬਵਾਨਾ ਥਾਣਾ ਖੇਤਰ ‘ਚ ਬੁੱਧਵਾਰ ਨੂੰ ਇਕ ਔਰਤ ਦੀ ਗਲਾ ਕੱਟੀ ਹੋਈ ਲਾਸ਼ ਬਰਾਮਦ ਹੋਈ ਹੈ । ਜਿਸ ਸਬੰਧੀ ਪੁਲਿਸ ਨੂੰ ਫੋਨ ਜਰੀਏ ਜਾਣਕਾਰੀ ਦਿੱਤੀ ਗਈ ਸੀ। ਜਾਣਕਾਰੀ ਮੁਤਾਬਿਕ ਔਰਤ ਇੱਥੇ ਕਿਰਾਏ ‘ਤੇ ਰਹਿ ਰਹੀ ਸੀ। ਪੁਲਿਸ ਵੱਲੋਂ ਤਫਤੀਸ਼ ਵਿੱਚ ਮਹਿਲਾ ਦੇ ਪਤੀ ‘ਤੇ ਸ਼ੱਕ ਪ੍ਰਗਟ ਕੀਤਾ ਗਿਆ ਹੈ ਪਰ  ਸੋਨੀਪਤ ਵਿੱਚ ਇੱਕ ਦਰੱਖਤ ਨਾਲ ਲਟਕਦੇ ਉਸ ਦੀ ਵੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਮ੍ਰਿਤਕ ਸੋਨੀਪਤ ਦੀ ਰਹਿਣ ਵਾਲੀ 35 ਸਾਲਾ ਉਪਾਸਨਾ ਸੀ ਅਤੇ ਦੋਸ਼ੀ ਉਸ ਦਾ ਪਤੀ ਸੰਜੇ ਦੱਸਿਆ ਜਾ ਰਿਹਾ ਹੈ ਪਰ ਉਸ ਦੀ ਵੀ ਮੌਤ ਹੋ ਗਈ ਹੈ।

ਪੁਲਸ ਨੇ ਦੱਸਿਆ ਕਿ ਉਸ ਦਾ ਪਤੀ ਅਜੇ ਵੀ ਸ਼ੱਕ ਦੇ ਘੇਰੇ ‘ਚ ਹੈ ਕਿਉਂਕਿ ਉਹ ਸਵੇਰੇ ਪੀੜਤਾ ਦੇ ਨਾਲ ਸੀ ਅਤੇ ਉਸ ਨੇ ਵੀ ਸੋਨੀਪਤ ‘ਚ ਫਾਹਾ ਲੈ ਲਿਆ। ਅਸੀਂ ਤਕਨੀਕੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਜਾਂਚ ਕਰ ਰਹੇ ਹਾਂ। ਖ਼ਦਸ਼ਾ ਹੈ ਕਿ ਸੰਜੇ ਨੇ ਪਹਿਲਾਂ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕੀਤਾ ਅਤੇ ਫਿਰ ਸੋਨੀਪਤ ਜਾ ਕੇ ਖ਼ੁਦਕੁਸ਼ੀ ਕਰ ਲਈ।ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ। ਜਦੋਂ ਉਪਾਸਨਾ ਦੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਉਹ ਬੁੱਧਵਾਰ ਨੂੰ ਬਵਾਨਾ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਉਸ ਦੇ ਕਤਲ ਦੀ ਜਾਣਕਾਰੀ ਮਿਲੀ। ਕਰਾਈਮ ਅਤੇ ਐਫਐਸਐਲ ਦੀ ਟੀਮ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਫੋਨ ਕਾਲ ਡਿਟੇਲ ਲੈ ਕੇ ਜਾਂਚ ਕਰ ਰਹੀ ਹੈ। ਉਪਾਸਨਾ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ। ਉਸ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਸੰਜੇ ਨਾਲ ਹੋਇਆ ਸੀ।

Share this Article
Leave a comment