ਨਵੀਂ ਦਿੱਲੀ: ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਸਰਕਾਰ ਵਲੋਂ ਅੱਜ ਤੋਂ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਜਾਵੇਗਾ। ਸ਼ਹਿਰ ਦੇ ਸਿਹਤ ਵਿਭਾਗ ਦੇ ਮੁਤਾਬਕ, ਦਿੱਲੀ ਵਿੱਚ ਐਤਵਾਰ ਨੂੰ 10 ਜੂਨ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਕੋਵਿਡ -19 ਕੇਸ ਦਰਜ ਕੀਤੇ ਗਏ ਅਤੇ 290 ਨਵੇਂ ਕੇਸ ਦਰਜ ਕੀਤੇ ਗਏ।
ਉੱਥੇ ਹੀ ਦਿੱਲੀ ਵਿੱਚ ਓਮੀਕਰੌਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਵਿੱਚ 63 ਲੋਕ ਨਵੇਂ ਕੋਵਿਡ -19 ਪਾਜ਼ਿਟਿਵ ਪਾਏ ਗਏ ਹਨ। ਇਸ ਨਾਲ ਕੇਸਾਂ ਦੀ ਗਿਣਤੀ 142 ਹੋ ਗਈ ਹੈ
ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਅੱਜ ਤੋਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਸ਼ਹਿਰ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰੈਸਟੋਰੈਂਟ ਅਤੇ ਸ਼ਾਪਿੰਗ ਮਾਲ ਸਣੇ ਗੈਰ-ਜ਼ਰੂਰੀ ਗਤੀਵਿਧੀਆਂ ‘ਤੇ ਪਾਬੰਦੀ ਲਗਾਈ ਗਈ ਹੈ।