ਦਿੱਲੀ-ਹਰਿਆਣਾ ਪੁਲਿਸ ਨੇ ਸਾਂਝੇ ਆਪਰੇਸ਼ਨ ‘ਚ ਫਿਲੀਪੀਨਜ਼ ਤੋਂ ਮੋਸਟ ਵਾਂਟੇਡ ਗੈਂਗਸਟਰ ਕੀਤਾ ਗ੍ਰਿਫਤਾਰ

Global Team
2 Min Read

ਨਵੀਂ ਦਿੱਲੀ: ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਫਿਲੀਪੀਨਜ਼ ਤੋਂ ਗੈਂਗਸਟਰ ਜੋਗਿੰਦਰ ਜੀਓਂਗ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਹੁਣ ਦਿੱਲੀ ਲਿਆਂਦਾ ਗਿਆ ਹੈ। ਜੋਗਿੰਦਰ ਪਿਛਲੇ ਕਈ ਸਾਲਾਂ ਤੋਂ ਫਿਲੀਪੀਨਜ਼ ਵਿੱਚ ਰਹਿ ਰਿਹਾ ਸੀ ਅਤੇ ਉਥੋਂ ਉਹ ਪੰਜਾਬ ਅਤੇ ਦੇਸ਼ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ।

ਪੁਲਿਸ ਪਿਛਲੇ ਕਈ ਸਾਲਾਂ ਤੋਂ ਜੋਗਿੰਦਰ ਜੀਓਂਗ ਦੀ ਭਾਲ ਕਰ ਰਹੀ ਸੀ। ਜੋਗਿੰਦਰ ਪੰਜਾਬ ਵਿੱਚ ਵਿੱਕੀ ਮਿੱਡੂਖੇੜਾ ਅਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਵਿੱਚ ਸ਼ਾਮਿਲ ਸੀ। ਦਿੱਲੀ-ਹਰਿਆਣਾ ਪੁਲਿਸ ਦੀ ਟੀਮ ਨੇ ਇਕ ਵਿਸ਼ੇਸ਼ ਆਪ੍ਰੇਸ਼ਨ ਤਹਿਤ ਜੋਗਿੰਦਰ ਨੂੰ ਫੜ ਕੇ ਭਾਰਤ ਲਿਆਂਦਾ ਹੈ।

ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਜੀਓਂਗ ਦਾ ਰਹਿਣ ਵਾਲਾ ਜੋਗਿੰਦਰ ਜੀਓਂਗ ਉਰਫ ਜੋਗਾ ਡੌਨ ਇੱਕ ਬਦਨਾਮ ਅਪਰਾਧੀ ਹੈ। ਜੋਗਿੰਦਰ ਨੂੰ ਅੰਤਰਰਾਸ਼ਟਰੀ ਪੱਧਰ ਦਾ ਮੋਸਟ ਵਾਂਟੇਡ ਵੀ ਕਿਹਾ ਜਾਂਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਗਯੋਂਗ ਉਰਫ ਜੋਗਾ ਡੌਨ ਹਰਿਆਣਾ ਪੁਲਿਸ ਦੀ ਵਾਂਟੇਡ ਸੂਚੀ ਵਿੱਚ ਦੂਜੇ ਨੰਬਰ ‘ਤੇ ਰਿਹਾ ਹੈ। ਭਾਰਤ ਵਿੱਚ ਅਧਿਕਾਰੀਆਂ ਨੇ ਉਸਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ, ਜਿਸ ਨਾਲ ਉਸਨੂੰ ਬਕੋਲੋਡ ਸ਼ਹਿਰ ’ਚ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੇ ਉਸਨੂੰ ਪਿਛਲੇ ਸਾਲ ਜੁਲਾਈ ਵਿੱਚ ਬਿਊਰੋ ਆਫ ਇਮੀਗ੍ਰੇਸ਼ਨ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ। ਜੋਗਿੰਦਰ ਨੇ 30 ਦਸੰਬਰ 2017 ਨੂੰ ਪਾਣੀਪਤ ‘ਚ ਰਿਟਾਇਰਮੈਂਟ ਪਾਰਟੀ ਦੌਰਾਨ ਜੈਦੇਵ ਨਾਂ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਕੈਥਲ ਪੁਲਿਸ ਨੇ ਇੰਟਰਪੋਲ ਰਾਹੀਂ ਜੋਗਿੰਦਰ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment