ਦਿੱਲੀ ਸਰਕਾਰ ਦਾ ਬੁਜ਼ੁਰਗਾਂ ਨੂੰ ਵੱਡਾ ਤੋਹਫ਼ਾ, ਸ੍ਰੀ ਕਰਤਾਰਪੁਰ ਸਾਹਿਬ ਦੇ ਕਰਵਾਏਗੀ ਮੁਫ਼ਤ ਦਰਸ਼ਨ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਸਰਕਾਰ ਅਗਲੇ ਸਾਲ ਸ਼ਹਿਰ ਦੇ ਸੀਨੀਅਰ ਸਿਟੀਜ਼ਨਾਂ ਦੇ ਇੱਕ ਜੱਥੇ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੀ ਮੁਫਤ ਯਾਤਰਾ ‘ਤੇ ਭੇਜੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਦਫਤਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਤਾਮਿਲਨਾਡੂ ਦੇ ਵੇਲਾਨਕਾਨੀ ਚਰਚ ਨੂੰ ਵੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਕ

ਕਰਤਾਰਪੁਰ ਸਾਹਿਬ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ 5 ਜਨਵਰੀ 2022 ਨੂੰ ਦਿੱਲੀ ਤੋਂ ਡੀਲਕਸ ਏਸੀ ਬੱਸ ਵਿੱਚ ਰਵਾਨਾ ਹੋਵੇਗਾ ਜਦਕਿ ਵੇਲਾਨਕਾਨੀ ਚਰਚ ਲਈ ਪਹਿਲੀ ਰੇਲਗੱਡੀ 7 ਜਨਵਰੀ 2022 ਨੂੰ ਰਵਾਨਾ ਹੋਵੇਗੀ।

ਦਿੱਲੀ ਦੇ ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੌਜੂਦਾ 13 ਯਾਤਰਾ ਮਾਰਗਾਂ ਵਿਚ ਹੁਣ ਦੋ ਨਵੇਂ ਰੂਟ ਜੋੜੇ ਹਨ। ਸ਼ਰਧਾਲੂਆਂ ਨੂੰ ਏਸੀ ਥ੍ਰੀ ਟੀਅਰ ਰੇਲ ਵਿਚ ਚਰਚ ਦੇ ਦਰਸ਼ਨ ਕਰਵਾਏ ਜਾਣਗੇ ਜਦਕਿ ਕਰਤਾਰਪੁਰ ਸਾਹਿਬ ਲਈ ਏਅਰ ਕੰਡੀਸ਼ਨਡ ਬੱਸਾਂ ਵਿਚ ਸੀਟਾਂ ਦਿੱਤੀਆਂ ਜਾਣਗੀਆਂ।

Share this Article
Leave a comment