ਦਿੱਲੀ ਦੇ ਕਾਲਜ ‘ਚ ਸਿੱਖ ਨੌਜਵਾਨ ਦੀ ਦਰਜਨਾਂ ਮੁੰਡਿਆਂ ਵਲੋਂ ਕੁੱਟਮਾਰ, ਦਸਤਾਰ ਤੇ ਕੇਸਾਂ ਦੀ ਕੀਤੀ ਬੇਅਦਬੀ, ਵੀਡੀਓ ਆਈ ਸਾਹਮਣੇ

Global Team
3 Min Read

ਨਵੀਂ ਦਿੱਲੀ: ਦਿੱਲੀ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨੌਜਵਾਨ ਦੇ ਕੇਸਾਂ ਤੇ ਪੱਗ ਦੀ ਬੇਅਦਬੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਬਦਮਾਸ਼ਾਂ ਵਲੋਂ ਕਾਲਜ ਅੰਦਰ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਕਾਲਜ ਪ੍ਰਸ਼ਾਸਨ ਮੂਕ ਦਰਸ਼ਨ ਬਣਕੇ ਦੇਖਦਾ ਰਿਹਾ।

ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਡੀਓ ਸਾਂਝੀ ਕਰਕੇ ਲਿਖਿਆ ਗਿਆ ਹੈ ਕਿ, ‘ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਅਧੀਨ ਆਉਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮਦਦ ਕਰਨ ‘ਤੇ ਕਾਲਜ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਇਸਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ, ਇਹ ਹਾਲਾਤ ਦਰਸਾਉਂਦੇ ਹਨ ਕਿ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੀ ਹਾਲਤ ਕੀ ਹੈ ?

ਅਕਾਲੀ ਦਲ ਨੇ ਕਿਹਾ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਜਵਾਬ ਦੇਵੇ ਕਿ ਉਹਨਾਂ ਅਧੀਨ ਆਉਂਦੇ ਕਾਲਜਾਂ ਵਿੱਚ ਹੀ ਸਿੱਖਾਂ ਨਾਲ ਇਹ ਸਲੂਕ ਕਿਉਂ ਹੋ ਰਿਹਾ ਹੈ ? ਦਿੱਲੀ ਕਮੇਟੀ ਦੇ ਪ੍ਰਧਾਨ ਘਟਨਾ ਵਾਲੀ ਥਾਂ ਉੱਤੇ ਕਿਉਂ ਨਹੀਂ ਪੁੱਜੇ ?

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਪੁੱਛਿਆ ਕਿ, ਕਾਲਜ ਦੇ ਬਾਹਰੋਂ ਆਏ ਗੁੰਡਿਆਂ ਨੂੰ ਕਿਸ ਨੇ ਇਜਾਜ਼ਤ ਦਿੱਤੀ ਕਿ ਉਹ ਗੁੰਡਾਗਰਦੀ ਕਰਨ ? ਇਸ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਪਵਿੱਤ ਸਿੰਘ ਦੀ ਸ਼ਿਕਾਇਤ ‘ਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ !’

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment