ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਵਿਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕਰਦਿਆਂ ਦੱਸਿਆ ਦਿੱਲੀ ‘ਚ ਸੋਮਵਾਰ ਯਾਨੀ ਅੱਜ ਰਾਤ 10 ਵਜੇ ਤੋਂ ਲੈ ਕੇ ਆਗਾਮੀ 26 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਲਗਾ ਦਿੱਤਾ ਗਿਆ ਹੈ।
ਦਿੱਲੀ ਵਿੱਚ ਐਤਵਾਰ ਨੂੰ ਕੋਵਿਡ ਦੇ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 25,462 ਨਵੇਂ ਮਾਮਲੇ ਸਾਹਮਣੇ ਆਏ ਅਤੇ ਸੰਕਰਮਣ ਦੀ ਦਰ ਵਧਕੇ 29.74 ਫੀਸਦੀ ਹੋ ਗਈ। ਸੰਕਰਮਣ ਦੀ ਦਰ 29.74 ਫ਼ੀਸਦੀ ਹੋਣ ਦਾ ਮਤਲਬ ਹੈ ਕਿ ਦਿੱਲੀ ਵਿੱਚ ਲਗਭਗ ਹਰ ਤੀਜਾ ਸੈਂਪਲ ਪਾਜ਼ਿਟਿਵ ਪਾਇਆ ਜਾ ਰਿਹਾ ਹੈ। ਦਿੱਲੀ ‘ਚ ਪਿਛਲੇ 24 ਘੰਟੇ ਵਿੱਚ ਸੰਕਰਮਣ ਕਾਰਨ 161 ਹੋਰ ਮਰੀਜ਼ਾਂ ਦੀ ਮੌਤ ਹੋ ਗਈ।