ਉੱਤਰੀ ਦਿੱਲੀ ਦੇ ਵਜ਼ੀਰਾਬਾਦ ਇਲਾਕੇ ‘ਚ ਏਟੀਐਮ ‘ਚ ਪੈਸੇ ਪਾਉਂਦੇ ਸਮੇਂ ਬਦਮਾਸ਼ ਕੈਸ਼ ਵੈਨ ਦੇ ਗਾਰਡ ਦਾ ਕਤਲ ਕਰਕੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿੱਚ ਕਰੀਬ ਅੱਠ ਲੱਖ ਰੁਪਏ ਸਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਗਾਰਡ ਦਾ ਨਾਂ ਜੈ ਸਿੰਘ (55) ਦੱਸਿਆ ਜਾ ਰਿਹਾ ਹੈ।
ਦਿੱਲੀ ਪੁਲਿਸ ਮੁਤਾਬਕ ਸ਼ਾਮ ਕਰੀਬ 5 ਵਜੇ ਬਦਮਾਸ਼ਾ ਵੱਲੋਂ ਇਸ ਘਟਨਾ ਨੁੰ ਅੰਜਾਮ ਦਿੱਤਾ ਗਿਆ ਸੀ। ਸ਼ਾਮ 4:50 ਵਜੇ ਦੇ ਕਰੀਬ ਕੈਸ਼ ਵੈਨ ਜਗਤਪੁਰ ਫਲਾਈਓਵਰ ਨੇੜੇ ਆਈਸੀਆਈਸੀਆਈ ਏਟੀਐਮ ਕੋਲ ਨਕਦੀ ਜਮ੍ਹਾਂ ਕਰਵਾਉਣ ਪਹੁੰਚੀ। ਇੱਕ ਵਿਅਕਤੀ ਨੇ ਪਿੱਛੇ ਤੋਂ ਆ ਕੇ ਕੈਸ਼ ਵੈਨ ਦੇ ਗਾਰਡ ‘ਤੇ ਗੋਲੀ ਚਲਾ ਦਿੱਤੀ ਅਤੇ ਪੈਸੇ ਲੈ ਕੇ ਫ਼ਰਾਰ ਹੋ ਗਿਆ। ਗੰਭੀਰ ਹਾਲਤ ‘ਚ ਗਾਰਡ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।