ਸਮੋਗ ਦੀ ਸੰਘਣੀ ਚਾਦਰ ‘ਚ ਲਿਪਟੀ ਦਿੱਲੀ, ਦਿਨ ‘ਚ ਹੀ ਲਗ ਰਹੀ ਸ਼ਾਮ; AQI 383 ‘ਤੇ ਪੁੱਜਿਆ

Global Team
3 Min Read

ਨਵੀਂ ਦਿੱਲੀ: ਦਿੱਲੀ ਦੀ ਹਵਾ ਵਿੱਚ ਜ਼ਹਿਰ ਵੱਧਦਾ ਜਾ ਰਿਹਾ ਹੈ। ਰਾਜਧਾਨੀ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ ਸ਼੍ਰੇਣੀ’ ਵਿੱਚ ਬਣੀ ਹੋਈ ਹੈ। ਦੀਵਾਲੀ ਤੋਂ ਬਾਅਦ ਲਗਾਤਾਰ 8ਵੇਂ ਦਿਨ ਸ਼ੁੱਕਰਵਾਰ ਨੂੰ ਸ਼ਹਿਰ ‘ਚ ਧੂੰਏਂ ਦੀ ਸੰਘਣੀ ਪਰਤ ਬਣੀ ਰਹੀ। ਜਿਸ ਕਾਰਨ ਸਵੇਰ ਸ਼ਾਮ ਵਾਂਗ ਮਹਿਸੂਸ ਹੋਣ ਲੱਗੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਅੱਜ ਸਵੇਰੇ 8 ਵਜੇ ਤੱਕ, ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (AQI) 383 ਦਰਜ ਕੀਤਾ ਗਿਆ ਸੀ, ਜੋ ਕਿ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ। ਸੀਪੀਸੀਬੀ ਦੇ ਅਨੁਸਾਰ, ਤਿਲਕ ਮਾਰਗ ‘ਤੇ ਧੂੰਏਂ ਕਾਰਨ ਵਿਜ਼ੀਬਿਲਟੀ ਬਹੁਤ  ਵਿਗੜ ਗਈ ਹੈ, ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ AQI ਡਿੱਗ ਕੇ 349 ਹੋ ਗਿਆ ਹੈ।

ਮੁਤਾਬਕ ਅਲੀਪੁਰ ‘ਚ ਹਵਾ ਗੁਣਵੱਤਾ ਸੂਚਕ ਅੰਕ 397, ਬਵਾਨਾ ‘ਚ 440, ਦਵਾਰਕਾ ਸੈਕਟਰ 8 ‘ਚ 391, ਮੁੰਡਕਾ ‘ਚ 428, ਨਜਫਗੜ੍ਹ ‘ਚ 374, ਨਿਊ ਮੋਤੀ ਬਾਗ ‘ਚ 427, ਰੋਹਿਣੀ ‘ਚ 439, ਪੰਜਾਬੀ ਬਾਗ ‘ਚ 406 ਅਤੇ ਪੰਜਾਬੀ ਬਾਗ ‘ਚ 406 ਦਰਜ ਕੀਤਾ ਗਿਆ।  ਇਨ੍ਹਾਂ ਸਾਰੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਬਹੁਤ ਹੀ ਖ਼ਰਾਬ ਅਤੇ ਗੰਭੀਰ ਸ਼੍ਰੇਣੀ ਵਿੱਚ ਰਿਹਾ, ਜਿਸ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਛਠ ਪੂਜਾ ਦੇ ਆਖਰੀ ਦਿਨ ਦਿੱਲੀ ਦੇ ਕਾਲਿੰਦੀ ਕੁੰਜ ਇਲਾਕੇ ਦੇ ਯਮੁਨਾ ਘਾਟ ‘ਤੇ ਸ਼ਰਧਾਲੂਆਂ ਨੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਵਰਤ ਦੀ ਸਮਾਪਤੀ ਕੀਤੀ।

ਅੱਜ ਸਵੇਰੇ 6.55 ਵਜੇ ਕਾਲਿੰਦੀ ਕੁੰਜ ‘ਚ ਡਰੋਨ ਤੋਂ ਲਏ ਗਏ ਵਿਜ਼ੂਅਲ ‘ਚ ਯਮੁਨਾ ਨਦੀ ਦੇ ਪਾਣੀ ‘ਚ ਜ਼ਹਿਰੀਲਾ ਝੱਗ ਤੈਰਦੀ ਦੇਖੀ ਗਈ। ਨਦੀ ਵਿੱਚ ਅਜੇ ਵੀ ਜ਼ਹਿਰੀਲੀ ਝੱਗ ਦੀ ਮੌਜੂਦਗੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਛੱਠ ਪੂਜਾ ਦੇ ਤੀਸਰੇ ਦਿਨ ਸ਼ਰਧਾਲੂਆਂ ਨੇ ਕਾਲਿੰਦੀ ਕੁੰਜ ਦੀ ਜ਼ਹਿਰੀਲੀ ਝੱਗ ਨਾਲ ਭਰੀ ਯਮੁਨਾ ਨਦੀ ਦੇ ਪਾਣੀ ‘ਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ। ਯਮੁਨਾ ਦੇ ਪ੍ਰਦੂਸ਼ਣ ਦੇ ਮੱਦੇਨਜ਼ਰ, ਇੱਕ ਜਨਹਿੱਤ ਪਟੀਸ਼ਨ (ਪੀਆਈਐਲ) ਦਾਇਰ ਕੀਤੀ ਗਈ ਸੀ, ਜਿਸ ਵਿੱਚ ਨਦੀ ਦੇ ਕੰਢੇ ਛਠ ਪੂਜਾ ਕਰਨ ਦੀ ਇਜਾਜ਼ਤ ਮੰਗੀ ਗਈ ਸੀ, ਜਿਸ ਵਿੱਚ ਰਸਮ ‘ਤੇ ਪਾਬੰਦੀ ਨੂੰ ਚੁਣੌਤੀ ਦਿੱਤੀ ਗਈ ਸੀ। ਹਾਈ ਕੋਰਟ ਨੇ ਬੁੱਧਵਾਰ ਨੂੰ ਯਮੁਨਾ ਨਦੀ ਦੇ ਕੰਢੇ ਸ਼ਰਧਾਲੂਆਂ ਨੂੰ ਛਠ ਪੂਜਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਨਦੀ ਦਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ, ਜਿਸ ਕਾਰਨ ਲੋਕ ਬੀਮਾਰ ਹੋ ਸਕਦੇ ਹਨ। ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਗਡੇਲਾ ਦੇ ਬੈਂਚ ਨੇ ਕਿਹਾ, ‘ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ, ਤੁਸੀਂ ਬੀਮਾਰ ਹੋ ਜਾਓਗੇ। ਅਸੀਂ ਤੁਹਾਨੂੰ (ਭਗਤਾਂ) ਨੂੰ ਪਾਣੀ ਵਿੱਚ ਨਹੀਂ ਜਾਣ ਦੇ ਸਕਦੇ।  ਅਸੀਂ ਇੱਕ ਦਿਨ ਵਿੱਚ ਯਮੁਨਾ ਨੂੰ ਸਾਫ਼ ਨਹੀਂ ਕਰ ਸਕਦੇ।

Share This Article
Leave a Comment