ਪਰਾਲੀ ਸਾੜਨ ਦਾ ਸਿਲਸਲਾ ਜਾਰੀ, ਰੋਪੜ ਦਾ ਏਅਰ ਕੁਆਲਿਟੀ ਇੰਡੈਕਸ ਸਾਫ਼, ਦਿੱਲੀ ‘ਚ ਵਿਗੜੇ ਹਾਲਾਤ

TeamGlobalPunjab
1 Min Read

ਚੰਡੀਗੜ੍ਹ : ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਜਿਸ ਤਹਿਤ ਉੱਤਰ ਭਾਰਤ ‘ਚ ਵਾਤਵਰਨ ਵੀ ਧੁੰਦਲਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦਾ ਅਸਰ ਹਰ ਸਾਲ ਦੀ ਤਰ੍ਹਾਂ ਦਿੱਲੀ ਤੱਕ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਨ੍ਹਾਂ ਮਾਮਲਿਆਂ ‘ਚ ਚਾਰ ਗੁਣਾ ਵਾਧਾ ਹੋਇਆ ਹੈ।

ਰਾਜਧਾਨੀ ‘ਚ ਏਅਰ ਕੁਆਲਿਟੀ ਇੰਡੈਕਸ ਵਿਗੜਦਾ ਜਾ ਰਿਹਾ ਹੈ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 200 ਨੂੰ ਪਾਰ ਕਰ ਚੁੱਕਿਆ ਹੈ ਜੋ ਕਾਫ਼ੀ ਖ਼ਤਰਨਾਕ ਪੱਧਰ ‘ਤੇ ਹੈ।

ਇਸ ਦੇ ਉਲਟ ਪੂਰੇ ਉੱਤਰ ਭਾਰਤ ਦੀ ਏਅਰ ਕੁਆਇਲਟੀ ਦੀ ਗੱਲ ਕਰੀਏ ਤਾਂ ਪੰਜਾਬ ਦਾ ਜ਼ਿਲ੍ਹਾ ਰੋਪੜ ਸਭ ਤੋਂ ਸਾਫ਼ ਹੈ। ਰੋਪੜ ਦਾ ਏਅਰ ਕੁਆਲਿਟੀ ਇੰਡੈਕਸ 70 ਦਰਜ ਕੀਤਾ ਗਿਆ। ਅਜਿਹੀ ਸਥਿਤੀ ਵਿਚ ਰੋਪੜ ਦੀ ਹਵਾ ਪੂਰੇ ਉੱਤਰ ਭਾਰਤ ਵਿਚ ਸਭ ਤੋਂ ਸਾਫ ਹੈ। ਹਲਾਕਿ ਇਥੇ ਵੀ ਕਈ ਥਾਵਾਂ ‘ਤੇ ਕਿਸਾਨਾਂ ਵੱਲੋਂ ਪਰਾਲੀ ਸਾੜਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਰੋਪੜ ਤੋਂ ਪਹਿਲਾਂ ਬਠਿੰਡਾ ਦਾ ਏਅਰ ਕੁਆਇਲਟੀ ਇੰਡੈਕਸ ਸਭ ਤੋਂ ਸਾਫ਼ ਦਰਜ ਕੀਤਾ ਗਿਆ ਸੀ। ਮੌਜਦਾ ਸਮੇਂ ‘ਚ ਬਠਿੰਡਾ ਦਾ ਏਅਰ ਕੁਆਇਲਟੀ ਇੰਡੈਕਸ 82 ਦਰਜ ਕੀਤਾ ਗਿਆ। ਪੰਜਾਬ ਦੇ ਹੋਰ ਸਾਰੇ ਵੱਡੇ ਸ਼ਹਿਰਾਂ, ਜਲੰਧਰ, ਖੰਨਾ, ਪਟਿਆਲਾ, ਮੰਡੀ ਗੋਬਿੰਦਗੜ੍ਹ ਅਤੇ ਅੰਮ੍ਰਿਤਸਰ ਵਿਚ ਹਵਾ ਪ੍ਰਦੂਸ਼ਣ ਦਾ ਦਰਮਿਆਨਾ ਪੱਧਰ ਹੈ।

- Advertisement -

Share this Article
Leave a comment