ਨਿਊਜਰਸੀ ‘ਚ ਮਿਊਂਸੀਪਲ ਜੱਜ ਬਣੀ ਭਾਰਤੀ ਮੂਲ ਦੀ ਦੀਪਤੀ

TeamGlobalPunjab
1 Min Read

ਨਿਊਜਰਸੀ: ਭਾਰਤੀ-ਅਮਰੀਕੀ ਦੀਪਤੀ ਵੈਦ ਦੀ ਨਿਊਜਰਸੀ ਮਿਊਂਸੀਪਲ ਕੋਰਟ ਵਿੱਚ ਪਹਿਲੀ ਮਹਿਲਾ ਜੱਜ ਵਜੋਂ ਨਿਯੁਕਤੀ ਕੀਤੀ ਗਈ ਹੈ। ਭਾਰਤੀ ਅਮਰੀਕੀ ਮੇਅਰ ਸੈਮ ਜੋਸ਼ੀ ਵਲੋਂ ਦੀਪਤੀ ਵੈਦ ਨੂੰ ਨਾਮਜ਼ਦ ਕੀਤਾ ਗਿਆ ਸੀ। ਸੈਮ ਜੋਸ਼ੀ ਨੇ ਕਿਹਾ ਕਿ ਦੀਪਤੀ ਇਸ ਨੌਕਰੀ ਲਈ ਸਭ ਤੋਂ ਕਾਬਲ ਸਨ। ਮੇਅਰ ਨੇ ਦੀਪਤੀ ਵੈਦ ਡੇਢੀਆ ਨੂੰ ਐਡੀਸਨ ਦੀ ਮਿਊਂਸੀਪਲ ਕੋਰਟ ‘ਚ ਜੱਜ ਵਜੋਂ ਨਾਮਜ਼ਦ ਕਰਨਾ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਮੇਅਰ ਨੇ ਦੱਸਿਆ ਕਿ ਸਾਡੇ ਕੌਂਸਲ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਨਾਮਜ਼ਦਗੀ ਦਾ ਸਮਰਥਨ ਕੀਤਾ।

ਲੰਡਨ ‘ਚ ਜਨਮੀ ਦੀਪਤੀ ਵੈਦ ਤਿੰਨ ਬੱਚਿਆਂ ਦੀ ਮਾਂ ਹੈ। ਉਹ 2 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਦੇ ਨਾਲ ਨਿਊਜਰਸੀ ਚਲੀ ਗਈ ਸੀ ਤੇ ਉਹ ਉਦੋਂ ਤੋਂ ਹੀ ਇਥੇ ਰਹਿ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਦੀਪਤੀ ਰੁਜ਼ਗਾਰ ਸਲਾਹਕਾਰ ਵਜੋਂ ਕਈ ਮਾਮਲਿਆਂ ਵਿੱਚ ਮੁਕੱਦਮੇਬਾਜ਼ੀ ਕੀਤੀ।

ਇਸ ਤੋਂ ਇਲਾਵਾ ਵੈਦ ਨੇ ਕਾਨੂੰਨ ਜਾਂ ਨੀਤੀ ਦੀ ਉਲੰਘਣਾ ਕਰਨ ਵਾਲੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਪ੍ਰਸ਼ਾਸਨ ਅਤੇ ਮਜ਼ਦੂਰ ਯੂਨੀਅਨਾਂ ਵਿਚਕਾਰ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਕਰਮਚਾਰੀ ਸਬੰਧਾਂ ਦੇ ਰਾਜਪਾਲ ਦੇ ਦਫਤਰ ਦੀ ਵੀ ਲੰਬੇ ਸਮੇਂ ਤੱਕ ਨੁਮਾਇੰਦਗੀ ਕੀਤੀ।

Share this Article
Leave a comment