-ਸਰਜੀਤ ਸਿੰਘ ਗਿੱਲ
ਦਸਮ ਪਾਤਸ਼ਾਹ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੁਝ ਕਾਵਿ ਬੰਦ :
ਵਾਹ ਗੜ੍ਹੀਏ ਚਮਕੌਰ ਦੀਏ,
ਤੂੰ ਸਿਰਜੀ ਨਵੀਂ ਕਹਾਣੀ।
ਅੰਦਰ ਚਾਲੀ ਸਿਰ ਲੱਥ ਸੂਰਮੇ,
ਬਾਹਰ ਸ਼ਾਹੀ ਫੌਜ ਜਰਵਾਣੀ।
ਇੱਕ ਪਾਸੇ ਅਜੀਤ ਜੁਝਾਰ ਸਨ,
ਦੂਜੇ ਤਨਖਾਹਈਏ ਫੌਜੀ ਢਾਣੀ।
ਉਹਨਾਂ ਵੱਢ ਵੱਢ ਕੀਤੇ ਡੱਕਰੇ,
ਨਹੀਂ ਸੀ ਮੰਗਦੇ ਜ਼ਾਲਮ ਪਾਣੀ।
ਛੋਟੇ ਸੇ਼ਰਾਂ ਵੀ ਮੰਨੀ ਈਨ ਨਹੀਂ,
ਪਰ ਮੰਨ ਲਈ ਜਾਨ ਗੁਆਣੀ।
ਵਾਹ ਸ਼ੇਰੋ ਦਸ਼ਮੇਸ਼ ਦਿਉ,
ਡਰ ਲਾਲਚ ਨੂੰ ਪਈ ਮੂੰਹ ਦੀ ਖਾਣੀ।
ਅੰਨਦਾਤੇ ਠੰਢ ‘ਚ ਰੁਲ਼ ਰਹੇ,
ਗਈ ਉਲਝ ਹੈ ਤਾਣੀ
ਕਰਨਾ ਤੰਗ ਮਜ਼ਲੂਮ ਨੂੰ,
ਨਹੀਂ ਗੱਲ ਸਿਆਣੀ।
ਪ੍ਹੜ ਕੇ ਜ਼ਫਰਨਾਮਾ,
ਔਰੰਗਜੇਬ ਦੀ ਜਮੀਰ ਸੀ ਰੋਈ।
ਅੱਜ ਦੇ ਸਿਆਸਤਦਾਨੋ,
ਤੁਹਾਡੀ ਤਾਂ ਜਮੀਰ ਹੈ ਮਰੀ ਹੋਈ।
ਜੇ ਕੋਈ ਸਹਿਕਦੀ,
ਉਹ ਕਾਰਪੋਰੇਟਾਂ ਕੋਲ ਵਿਕੀ ਹੋਈ।
ਇੱਕੋ ਥੈਲੀ ਦੇ ਚੱਟੇ ਵੱਟੇ,
ਹੁਕਮਰਾਨਾ ਵਿਰੋਧੀਆ ਚ’ ਫਰਕ ਨਾ ਕੋਈ।
ਸੰਪਰਕ: 9855130393