ਕਾਬੁਲ: ਅਮਰੀਕਾ ਨਾਲ ਸ਼ਾਂਤੀ ਗੱਲਬਾਤ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਆਪਣੇ ਹਮਲੇ ਤੇਜ ਕਰ ਦਿੱਤੇ ਹਨ। ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਦੌਰਾਨ ਰਾਜਧਾਨੀ ਕਾਬੁਲ ਦੇ ਪੱਛਮ ਵਿੱਚ ਸਥਿਤ ਸ਼ੇਰਸ਼ਾਹ ਸੂਰੀ ਮਸਜਿਦ ਵਿੱਚ ਧਮਾਕੇ ਵਿੱਚ ਇਮਾਮ ਸਣੇ 4 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ ਕਈ ਲੋਕ ਜ਼ਖ਼ਮੀ ਵੀ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ 2 ਜੂਨ ਨੂੰ ਕਾਬੁਲ ਦੇ ਡਾਊਨ ਟਾਊਨ ਵਿੱਚ ਵੀ ਇੱਕ ਮਸਜਿਦ ਵਿੱਚ ਧਮਾਕਾ ਹੋਇਆ ਸੀ।
ਅਫਗਾਨਿਸਤਾਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਘੱਟ ਹੀ ਲੋਕ ਨਮਾਜ਼ ਲਈ ਮਸਜਿਦ ਪੁੱਜੇ ਸਨ। ਇਸ ਲਈ ਵਿਸਫੋਟ ਦੀ ਚਪੇਟ ਵਿੱਚ ਘੱਟ ਲੋਕ ਆਏ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਅਤੇ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕ ਨੂੰ ਮਸਜਿਦ ਦੇ ਅੰਦਰ ਲੁੱਕਾ ਕਰ ਰੱਖਿਆ ਗਿਆ ਸੀ।
ਦੋ ਜੂਨ ਨੂੰ ਕਾਬੁਲ ਵਿੱਚ ਵਜ਼ੀਰ ਅਕਬਰ ਖਾਨ ਮਸਜਦ ਵਿੱਚ ਇੱਕ ਆਈਈਡੀ ਵਿਸਫੋਟ ਹੋਇਆ ਸੀ, ਜਿਸ ਵਿੱਚ ਮਸਜਿਦ ਦੇ ਇਮਾਮ ਮੁਹੰਮਦ ਆਯਾਜ ਨਿਆਜੀ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ਘਟਨਾ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਸੀ।