DD Punjabi ਚੈਨਲ ‘ਤੇ ਹੁਣ ਲੱਗਣਗੀਆਂ ਬੱਚਿਆਂ ਦੀਆਂ ਕਲਾਸਾਂ, ਜਾਣੋ ਪੂਰੀ ਸਮਾਂ ਸੂਚੀ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਸਰਕਾਰ ਨੇ ਲਾਕਡਾਊਨ ਕਾਰਨ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪੜਾਈ ਦੇ ਨੁਕਸਾਨ ਨੂੰ ਰੋਕਣ ਲਈ ਡੀ.ਡੀ. ਪੰਜਾਬੀ ਚੈਨਲ ‘ਤੇ ਕੋਰਸ / ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਫੈਸਲਾ ਲਿਆ ਹੈ ।

ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਮੁਤਾਬਕ 19 ਮਈ ਯਾਨੀ ਅੱਜ ਤੋਂ 9ਵੀਂ ਜਮਾਤ ਲਈ ਸਵੇਰੇ 9 ਵਜੇ ਤੋਂ 11:15 ਵਜੇ ਤੱਕ ਕਲਾਸ ਹੋਵੇਗੀ ਅਤੇ ਇਸ ਵਿੱਚ 10:00 ਵਜੇ ਤੋਂ 10:15 ਵਜੇ ਤੱਕ ਬ੍ਰੇਕ ਹੋਵੇਗੀ। ਇਸੇ ਤਰ੍ਹਾਂ ਹੀ ਦਸਵੀਂ ਜਮਾਤ ਲਈ ਟੈਲਿਕਾਸਟ ਦਾ ਸਮਾਂ ਸਵੇਰੇ 11 . 15 ਵਜੇ ਤੋਂ ਦੁਪਹਿਰ 1:45 ਵਜੇ ਤੱਕ ਹੋਵੇਗਾ ਅਤੇ 12 . 45 ਵਜੇ ਤੋਂ 1:15 ਵਜੇ ਤੱਕ ਬ੍ਰੇਕ ਹੋਵੇਗੀ। ਉੱਥੇ ਜੀ ਪ੍ਰਾਇਮਰੀ ਜਮਾਤਾਂ ( ਤੀਜੀ , ਚੌਥੀ ਅਤੇ ਪੰਜਵੀਂ ) ਲਈ ਟੈਲੀਕਾਸਟ ਸਮਾਂ ਬਾਅਦ ਦੁਪਹਿਰ 1:45 ਵਜੇ ਤੋਂ 2:45 ਵਜੇ ਤੱਕ ਹੋਵੇਗਾ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੀ.ਡੀ. ਪੰਜਾਬੀ ਚੈਨਲ ਫਰੀ ਡਿਸ਼ ‘ਤੇ 22 ਨੰਬਰ ਚੈਨਲ ‘ਤੇ, ਏਅਰਟੈਲ ਡਿਸ਼ ‘ਤੇ 572, ਵੀਡੀਓਕੋਨ ਡੀ2ਐਚ ‘ਤੇ 784 ਨੰਬਰ ‘ਤੇ, ਟਾਟਾ ਸਕਾਈ ‘ਤੇ 1949, ਫਾਸਟਵੇਅ ਕੇਬਲ ਉੱਤੇ 71 , ਡਿਸ਼ ਟੀਵੀ ‘ਤੇ 1169, ਸੰਨ ਡਾਇਰੈਕਟ ‘ਤੇ 670 ਅਤੇ ਰਿਲਾਇੰਸ ਟੀਵੀ ਦੇ 950 ਨੰਬਰ ਚੈਨਲਾਂ ‘ਤੇ ਆਵੇਗਾ।

ਪ੍ਰਵਕਤਾ ਦੇ ਅਨੁਸਾਰ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪਹਿਲਾਂ ਹੀ ਟੀਵੀ ਵੱਲੋਂ 20 ਅਪ੍ਰੈਲ , 2020 ਤੋਂ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡੀ.ਟੀ.ਐਚ. ਚੈਨਲ ਦੇ ਦੁਆਰਾ ਪ੍ਰਾਠਕਰਮ / ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ। ਇਹ ਡੀ.ਡੀ. ਫਰੀ ਡਿਸ਼ ਦੇ 117 ਨੰਬਰ ਚੈਨਲ ਅਤੇ ਡਿਸ਼ ਟੀ . ਵੀ . ਦੇ 939 ਨੰਬਰ ਚੈਨਲ ‘ਤੇ ਚਲਾਏ ਜਾ ਰਹੇ ਹਨ। 7ਵੀਆਂ ਜਮਾਤ ਲਈ ਇਹ ਟੈਲਿਕਾਸਟ ਸਵੇਰੇ 9 ਵਜੇ ਤੋਂ10 ਵਜੇ ਅਤੇ ਫਿਰ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਹੁੰਦਾ ਹੈ। ਇਸੇ ਤਰ੍ਹਾਂ 8ਵੀਂ ਜਮਾਤ ਲਈ ਟੈਲਿਕਾਸਟ ਸਵੇਰੇ 10 ਤੋਂ 11 ਵਜੇ ਅਤੇ ਫਿਰ ਸ਼ਾਮ ਨੂੰ 5ਵਜੇ ਤੋਂ 6ਵਜੇ ਤੱਕ ਹੁੰਦਾ ਹੈ ।

- Advertisement -

Share this Article
Leave a comment