ਮੈਲਬਰਨ: ਆਸਟ੍ਰੇਲੀਆਂ ਤੋਂ ਇੱਕ ਬਹੁਤ ਹੀ ਨਿਰਾਸ਼ ਕਰ ਦੇਸ਼ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਨੇੜ੍ਹਲੇ ਖੇਤਰੀ ਸ਼ਹਿਰ ਬੈਲਾਰਾਟ ਦੀ ਅਦਾਲਤ ਨੇ ਪਿਛਲੇ ਸਾਲ ਭਾਰਤੀ ਮੂਲ ਦੇ ਦੋ ਪਰਿਵਾਰਾਂ ਦੇ ਪੰਜ ਮੈਂਬਰਾਂ ‘ਤੇ ਕਾਰ ਚੜ੍ਹਾਉਣ ਦੇ ਮਾਮਲੇ ਵਿਚ ਕਾਰ ਦੇ ਚਾਲਕ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਘਟਨਾ ‘ਚ 2 ਬੱਚਿਆਂ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ ਸੀ।
ਵਿਕਟੋਰੀਆ ਵਿਚ ਪਿਛਲੇ ਸਾਲ ਨਵੰਬਰ ‘ਚ ਭਾਰਤੀ ਮੂਲ ਦੇ ਦੋ ਪਰਿਵਾਰ ਰੈਸਟੋਰੈਂਟ ਦੇ ਬਾਹਰ ਬੈਠੇ ਸਨ। ਇਸ ਦੌਰਾਨ ਡਰਾਈਵਰ 66 ਸਾਲਾ ਵਿਲੀਅਮ ਸਵੈੱਲ ਨੇ ਇਨ੍ਹਾਂ ਪਰਿਵਾਰਾਂ ‘ਤੇ ਕਾਰ ਚੜ੍ਹਾ ਦਿੱਤੀ ਸੀ।
ਇਸ ਹਾਦਸੇ ਵਿਚ ਭਾਰਤੀ ਮੂਲ ਦੇ ਪੰਜ ਜਣਿਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਸਨ। ਤਿੰਨ ਦਿਨਾਂ ਤੱਕ ਚੱਲੀ ਮਾਮਲੇ ਦੀ ਸੁਣਵਾਈ ‘ਚ ਬਚਾਅ ਪੱਖ ਇਹ ਸਾਬਿਤ ਕਰਨ ਵਿੱਚ ਸਫਲ ਰਿਹਾ ਕਿ ਹਾਦਸੇ ਵੇਲੇ ਕਥਿਤ ਮੁਲਜ਼ਮ ਦੀ ਬਲੱਡ ਸ਼ੂਗਰ ਅਚਾਨਕ ਇਕਦਮ ਘੱਟ ਗਈ ਸੀ, ਜਿਸ ਕਰਕੇ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ। ਘਟਨਾ ਮਗਰੋਂ ਪੁਲਿਸ ਨੇ ਕਥਿਤ ਦੋਸ਼ੀ ‘ਤੇ ਵੱਖ-ਵੱਖ ਧਾਰਾਵਾਂ ਤਹਿਤ 14 ਦੋਸ਼ ਆਇਦ ਕੀਤੇ ਸਨ ਪਰ ਬਚਾਅ ਪੱਖ ਦੀਆਂ ਦਲੀਲਾਂ ਤੇ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਜੱਜ ਨੇ ਕਥਿਤ ਦੋਸ਼ੀ ਨੂੰ ਸਾਰੇ ਦੋਸ਼ਾਂ ਤੋ ਬਰੀ ਕਰ ਦਿੱਤਾ।
ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਘਟਨਾ ਦੇ ਸਮੇਂ ਕਥਿਤ ਦੋਸ਼ੀ ਦੀ ਹਾਲਤ ਖੁਦ ਦੇ ਵੱਸੋਂ ਬਾਹਰ ਹੋ ਗਈ ਸੀ। ਇਸ ਹਾਦਸੇ ਵਿੱਚ 44 ਸਾਲਾ ਪ੍ਰਤਿਭਾ ਸ਼ਰਮਾ, ਉਸ ਦੀ 9 ਸਾਲਾ ਧੀ ਅਨਵੀ ਤੇ 30 ਸਾਲਾ ਪਤੀ ਜਤਿਨ ਕੁਮਾਰ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਦੂਜੇ ਪਰਿਵਾਰ ਦੇ 38 ਸਾਲਾ ਵਿਵੇਕ ਭਾਟੀਆ ਤੇ ਉਸ ਦੇ ਪੁੱਤਰ 11 ਸਾਲਾ ਵਿਹਾਨ ਦੀ ਵੀ ਮੌਤ ਹੋ ਗਈ ਸੀ, ਜਦਕਿ ਹੋਰ ਪਰਿਵਾਰਕ ਮੈਂਬਰ ਤੇ ਛੋਟਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।