ਲੁਧਿਆਣਾ: ਬੁੱਢੇ ਦਰਿਆ ਦੇ ਆਲੇ-ਦੁਆਲੇ ਪੈਂਦੀਆਂ ਕੁਝ ਡੇਅਰੀਆਂ ਵੱਲੋਂ ਬੁੱਢੇ ਦਰਿਆ ’ਚ ਵੇਸਟ ਸੁੱਟ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੇ 7 ਡੇਅਰੀਆਂ ਦੇ ਮਾਲਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਪੁਲਿਸ ਨੇ ਇਹ ਕਾਰਵਾਈ ਫਿਲੌਰ ਬੰਨ੍ਹ ਉਪ ਮੰਡਲ ਅਫਸਰ ਦੀ ਸ਼ਿਕਾਇਤ ’ਤੇ ਕੀਤੀ। ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਜਾਂਚ ਦੌਰਾਨ ਪਾਇਆ ਗਿਆ ਕਿ ਰੋਮੀ ਡੇਅਰੀ ਦੇ ਮਾਲਕ ਸੁਰਿੰਦਰ ਕੁਮਾਰ, ਧਰਮਾ ਗੁੱਜਰ ਡੇਅਰੀ, ਮੰਗਲ ਡੇਅਰੀ, ਬੰਟੀ ਡੇਅਰੀ, ਮੰਗਾ ਸਹਿਗਲ, ਭੂਸ਼ਣ ਡੇਅਰੀ, ਜੌਨੀ ਡੇਅਰੀ ਤੇ ਸੋਨੂ ਡੇਅਰੀ ਨੇ ਬੁੱਢੇ ਦਰਿਆ ’ਚ ਵੇਸਟ ਸੁੱਟ ਕੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕੀਤਾ।
ਉਧਰ ਇਸ ਮਾਮਲੇ ’ਚ ਕੇਸ ਦੀ ਪੜਤਾਲ ਕਰ ਰਹੇ ਥਾਣੇਦਾਰ ਜਨਕ ਰਾਜ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਫਿਲੌਰ ਬੰਨ੍ਹ ਉੱਪ ਮੰਡਲ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਬੀਐੱਨਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।