ਸਾਈਬਰ ਅਟੈਕ : ਓਬਾਮਾ, ਵਾਰੇਨ ਬਫੇ, ਬਿਲ ਗੇਟਸ ਅਤੇ ਐਪਲ ਸਮੇਤ ਕਈ ਦਿੱਗਜਾਂ ਦੇ ਟਵਿੱਟਰ ਅਕਾਊਂਟ ਹੈਕ

TeamGlobalPunjab
2 Min Read

ਵਾਸ਼ਿੰਗਟਨ : ਬੀਤੇ ਬੁੱਧਵਾਰ ਨੂੰ ਦੁਨੀਆ ਦੇ ਕਈ ਚੋਟੀ ਦੇ ਕਾਰੋਬਾਰੀਆਂ ਅਤੇ ਵੱਡੇ ਨੇਤਾਵਾਂ ਦੇ ਟਵਿੱਟਰ ਅਕਾਊਂਟ ਹੈਕ ਹੋ ਗਏ ਹਨ। ਜਿਨ੍ਹਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਜੋ ਬਿਡੇਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਟੇਸਲਾ ਦੇ ਸੀਈਓ ਐਲਨ ਮਸਕ, ਮਾਈਕਰੋਸੌਫਟ ਦੇ ਸਹਿ-ਸੰਸਥਾਪਕ ਬਿਲ ਗੇਟਸ, ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਵਾਰਨ ਬਫੇ ਅਤੇ ਆਈਫੋਨ ਨਿਰਮਾਤਾ ਐਪਲ ਵੀ ਇਸ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਏ ਹਨ।

ਜਾਣਕਾਰੀ ਅਨੁਸਾਰ ਸ਼ਾਮ 4 ਵਜੇ ਦੇ ਕਰੀਬ ਟੇਸਲਾ ਕੰਪਨੀ ਦੇ ਸੀਈਓ ਦੇ ਟਵਿੱਟਰ ਅਕਾਊਂਟ ਤੋਂ ਇੱਕ ਅਜੀਬ ਟਵੀਟ ਕੀਤਾ ਗਿਆ ਜਿਸ ‘ਚ ਕਿਹਾ ਗਿਆ ਸੀ ਕਿ ‘ਕੋਵਿਡ -19 ਦੇ ਕਾਰਨ ਮੈਂ ਉਦਾਸ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣੇ ਬੀਟੀਸੀ ਖਾਤੇ ‘ਚ ਭੇਜੇ ਗਏ ਕਿਸੇ ਵੀ ਬੀਟੀਸੀ ਭੁਗਤਾਨ ਨੂੰ ਅਗਲੇ ਇੱਕ ਘੰਟੇ ਦੇ ਅੰਦਰ ਦੁਗਣਾ ਕਰ ਦਿਆਂਗਾ। ਇਸ ਟਵੀਟ ਵਿੱਚ Bitcoin ਦਾ ਪਤਾ ਵੀ ਸੀ ਜੋ ਕਿ ਸੰਭਾਵਤ ਤੌਰ ਤੇ ਹੈਕਰ ਦੇ ਕ੍ਰਿਪਟੋ ਵਾਲੇਟ ਨਾਲ ਜੁੜਿਆ ਹੋਇਆ ਸੀ। ਅਜਿਹੇ ਵਿੱਚ ਇਸ ਨੂੰ ਹੈਕਰਜ਼ ਐਕਟ ਜਾਂ ਹੈਕਿੰਗ Bitcoin  ਘੁਟਾਲਾ ਮੰਨਿਆ ਜਾ ਰਿਹਾ ਹੈ। ਹੈਕ ਕੀਤੇ ਗਏ ਅਕਾਊਂਟ ‘ਤੇ ਇਕ ਨਵੀਂ ਪੋਸਟ ‘ਚ ਬਿਟਕੋਿਨ ਵਿਚ ਦਾਨ ਦੀ ਮੰਗ ਕੀਤੀ ਗਈ ਹੈ।

ਇਸ ਦੇ ਨਾਲ ਹੀ ਹੈਕਰਾਂ ਨੇ ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ, ‘ਹਰ ਕੋਈ ਮੈਨੂੰ ਇਸ ਨੂੰ ਵਾਪਸ ਦੇਣ ਲਈ ਕਹਿ ਰਿਹਾ ਹੈ, ਹੁਣ ਸਮਾਂ ਆ ਗਿਆ ਹੈ। ਤੁਸੀਂ ਮੈਨੂੰ ਇਕ ਹਜ਼ਾਰ ਡਾਲਰ ਭੇਜੋ, ਮੈਂ ਤੁਹਾਨੂੰ ਦੋ ਹਜ਼ਾਰ ਡਾਲਰ ਵਾਪਸ ਭੇਜਾਂਗਾ। ਇਸ ਤੋਂ ਬਾਅਦ ਪੁਰਾਣੇ ਟਵੀਟ ਨੂੰ ਮਿਟਾ ਕੇ ਇਕ ਨਵਾਂ ਟਵੀਟ ਕੀਤਾ ਗਿਆ ਜਿਸ ਵਿਚ ਇਕ ਹਜ਼ਾਰ ਡਾਲਰ ਭੇਜਣ ‘ਤੇ ਸਿਰਫ 30 ਮਿੰਟਾਂ ਵਿਚ ਦੋ ਹਜ਼ਾਰ ਡਾਲਰ ਵਾਪਸ ਭੇਜਣ ਦੀ ਗੱਲ ਕਹੀ ਗਈ।

ਥੋੜ੍ਹੀ ਦੇਰ ਬਾਅਦ ਟਵਿੱਟਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਅਪਡੇਟ ਕੀਤਾ ਜਾਵੇਗਾ। ਖ਼ਬਰਾਂ ਇਹ ਵੀ ਹਨ ਕਿ ਇਸ ਹੈਕਿੰਗ ਦੌਰਾਨ, ਸੈਂਕੜੇ ਲੋਕਾਂ ਨੇ ਬਿਨਾਂ ਕਿਸੇ ਸਮੇਂ ਹੈਕਰਾਂ ਨੂੰ ਲੱਖਾਂ ਡਾਲਰ ਭੇਜ ਦਿੱਤੇ।

Share This Article
Leave a Comment