ਕਰਫਿਊ ਵਰਗਾ ਮਾਹੌਲ, ਇੰਟਰਨੈੱਟ-ਸਕੂਲ ਬੰਦ, ਯੂਪੀ ‘ਚ ਮਸਜਿਦ ਦੇ ਸਰਵੇ ਨੂੰ ਲੈ ਕੇ ਹੋਈ ਹਿੰਸਾ, 4 ਨੌਜਵਾਨਾਂ ਦੀ ਮੌ.ਤ

Global Team
3 Min Read

ਨਿਊਜ਼ ਡੈਸਕ: ਕੱਲ੍ਹ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹੋਈ ਭਿਆਨਕ ਹਿੰਸਾ ਵਿੱਚ ਚਾਰ ਨੌਜਵਾਨਾਂ ਦੀ ਮੌ.ਤ ਹੋ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਕਰਫਿਊ ਵਰਗਾ ਮਾਹੌਲ ਬਣਿਆ ਹੋਇਆ ਹੈ। ਹਿੰਸਾ ‘ਚ ਐੱਸਪੀ ਅਤੇ 22 ਹੋਰ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਪੁਲਿਸ ਨੇ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 400 ਤੋਂ ਜ਼ਿਆਦਾ ਲੋਕਾਂ ਖਿਲਾਫ FIR ਦਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਓ ਅਨੁਜ ਚੌਧਰੀ ਅਤੇ ਐਸਪੀ ਦੇ ਪੀਆਰਓ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਹੈ। ਦੇਰ ਰਾਤ ਸਾਰੇ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ। ਹਿੰਸਾ ਤੋਂ ਬਾਅਦ ਸੰਭਲ ਤਹਿਸੀਲ ‘ਚ 24 ਘੰਟਿਆਂ ਲਈ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਨਰਸਰੀ ਤੋਂ 12ਵੀਂ ਤੱਕ ਦੇ ਸਾਰੇ ਸਕੂਲ ਅੱਜ ਬੰਦ ਰਹਿਣਗੇ।

ਡੀਐਮ ਰਾਜੇਂਦਰ ਪੰਸੀਆ ਨੇ ਸੰਭਲ ਜ਼ਿਲ੍ਹੇ ਵਿੱਚ 1 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੂਰੇ ਸ਼ਹਿਰ ਵਿੱਚ ਕਰਫਿਊ ਵਰਗਾ ਮਾਹੌਲ ਹੈ। ਐਸਪੀ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਕਿਹਾ, ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਮੌ.ਤ ਪੁਲਿਸ ਦੀ ਗੋਲੀ ਨਾਲ ਹੋਈ ਹੈ। ਹਾਲਾਂਕਿ, ਕਮਿਸ਼ਨਰ ਨੇ ਕਿਹਾ, ਪੁਲਿਸ ਗੋਲੀਬਾਰੀ ਵਿੱਚ ਕੋਈ ਮੌ.ਤ ਨਹੀਂ ਹੋਈ ਹੈ। ਹਮਲਾਵਰਾਂ ਵੱਲੋਂ ਕੀਤੀ ਗੋ.ਲੀਬਾਰੀ ਵਿੱਚ ਨੌਜਵਾਨਾਂ ਦੀ ਜਾਨ ਚਲੀ ਗਈ ਹੈ।

ਮ੍ਰਿਤਕਾਂ ਦੀ ਪਛਾਣ ਨੋਮਾਨ, ਨਾਵੇਦ, ਨਈਮ ਅਹਿਮਦ (28) ਅਤੇ ਮੁਹੰਮਦ ਬਿਲਾਲ ਅੰਸਾਰੀ (25) ਵਜੋਂ ਹੋਈ ਹੈ। ਮਸਜਿਦ ਦੇ ਸਰਵੇਖਣ ਦੌਰਾਨ ਪੱਥਰਬਾਜ਼ੀ ਕੀਤੀ ਗਈ। ਕੁਝ ਦੇਰ ਵਿਚ ਹੀ ਹੰਗਾਮਾ ਇੰਨਾ ਵੱਧ ਗਿਆ ਕਿ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਅੱਗ ਲਗਾ ਦਿਤੀ ਗਈ। ਜਾਣਕਾਰੀ ਮੁਤਾਬਕ ਆਸ-ਪਾਸ ਦੇ ਥਾਣਿਆਂ ਤੋਂ ਫੋਰਸ ਬੁਲਾ ਲਈ ਗਈ ਹੈ। ਡੀਐਮ ਅਤੇ ਐਸਪੀ ਮੌਕੇ ‘ਤੇ ਮੌਜੂਦ ਹਨ। ਦਰਅਸਲ, ਸਵੇਰੇ 6 ਵਜੇ ਡੀਐਮ-ਐਸਪੀ ਦੇ ਨਾਲ ਇੱਕ ਟੀਮ ਜਾਮਾ ਮਸਜਿਦ ਦਾ ਸਰਵੇਖਣ ਕਰਨ ਪਹੁੰਚੀ ਸੀ। ਟੀਮ ਨੂੰ ਦੇਖ ਕੇ ਆਸਪਾਸ ਦੇ ਮੁਸਲਿਮ ਭਾਈਚਾਰੇ ਦੇ ਲੋਕ ਭੜਕ ਗਏ। ਉਨ੍ਹਾਂ ਸਵਾਲ ਕੀਤਾ ਕਿ ਛੁੱਟੀ ਵਾਲੇ ਦਿਨ ਏਨੀ ਸਵੇਰੇ ਸਰਵੇਖਣ ਕਿਉਂ ਕੀਤਾ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment