ਚੰਡੀਗੜ੍ਹ: ਮੁੱਖ ਸਕੱਤਰ ਅਤੇ ਡੀਜੀਪੀ ਨਾਲ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਮੁੱਖ ਮੰਤਰੀ ਨੇ ਬਿਨਾਂ ਕਿਸੇ ਢਿੱਲ ਦੇ ਪੂਰਨ ਕਰਫਿਊ ਦਾ ਐਲਾਨ ਕੀਤਾ ਹੈ। ਇਹ ਕਰਫਿਊ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।
ਜ਼ਿਲ੍ਹਾ ਡੀ.ਸੀਆਂ ਨੂੰ ਉਸ ਅਨੁਸਾਰ ਹੁਕਮ ਜਾਰੀ ਕਰਨ ਲਈ ਕਿਹਾ ਗਿਆ ਹੈ।
After reviewing situation with Chief Secretary & @DGPPunjabPolice, CM @capt_amarinder announced full curfew with no relaxations. DCs have been asked to issue orders accordingly. Any person required to be given relaxation will be so allowed specifically for given period & purpose. pic.twitter.com/BIOJ94eg9Q
— Government of Punjab (@PunjabGovtIndia) March 23, 2020
ਦੱਸ ਦਈਏ ਕਿ ਲਾਕ ਡਾਊਨ ਹੋਣ ਦੇ ਬਾਵਜੂਦ ਵੀ ਲੋਕ ਇਸ ਨੂੰ ਗੰਭੀਰਤਾ ਨਾਲ ਲੈਂਦੇ ਦਿਖਾਈ ਨਹੀਂ ਦੇ ਰਹੇ ਅਤੇ ਬਹੁਤ ਸਾਰੇ ਲੋਕ ਬਿਨਾ ਕੰਮ ਜਾਂ ਮਕਸਦ ਦੇ ਬਾਹਰ ਘੁੰਮ ਫਿਰ ਰਹੇ ਹਨ।
ਜਿਸ ਕਾਰਨ ਪ੍ਰਸ਼ਾਸਨ ਨੇ ਮੁਕੰਮਲ ਕਰਫ਼ਿਊ ਦਾ ਐਲਾਨ ਕੀਤਾ ਹੈ। ਹੁਕਮਾਂ ਦੀ ਪਾਲਨਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸਖ਼ਤੀ ਨਾਲ ਕੀਤੀ ਜਾਵੇਗੀ
Punjab Government have initiated legal action against violators of #HomeQuarantine. All measures being taken are for larger good of everyone. “While I am happy that everyone is cooperating, I will not let few threaten safety measures being taken against #COVID19“, said the CM pic.twitter.com/zyUuZwQRpx
— Government of Punjab (@PunjabGovtIndia) March 23, 2020