ਯੂਟੀ ਚੰਡੀਗੜ੍ਹ ‘ਚ ਅੱਜ ਐਤਵਾਰ 12 ਵਜੇ ਤੋਂ ਬਾਅਦ ਕਰਫ਼ਿਊ ਖ਼ਤਮ , ਲੌਕਡਾਊਨ 17 ਮਈ ਤੱਕ ਰਹੇਗਾ ਜਾਰੀ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ‘ਚ ਐਤਵਾਰ ਰਾਤ 12 ਵਜੇ ਤੋਂ ਬਾਅਦ ਕਰਫਿਊ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ । ਜਿਸ ਤੋਂ ਬਾਅਦ ਬੈਠਕ ‘ਚ ਐਤਵਾਰ ਰਾਤ 12 ਵਜੇ ਤੋਂ ਬਾਅਦ ਚੰਡੀਗੜ੍ਹ ਵਿਚੋਂ ਕਰਫ਼ਿਊ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ । ਜਦ ਕਿ ਯੂਟੀ ‘ਚ ਲੌਕਡਾਊਨ ਪਹਿਲਾਂ ਦੀ ਤਰ੍ਹਾਂ 17 ਮਈ ਤੱਕ ਜਾਰੀ ਰਹੇਗਾ।

ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਆਗਿਆ ਵੀ ਦੇ ਦਿੱਤੀ ਹੈ। ਸ਼ਹਿਰ ‘ਚ ਵਾਹਨਾਂ ਨੂੰ ਪ੍ਰੋਟੋਕਾਲ ਅਨੁਸਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਪਰਤਣ ਦੀ ਆਗਿਆ ਹੋਵੇਗੀ। ਦੁਕਾਨਾਂ ਖੋਲ੍ਹਣ ਅਤੇ ਵਾਹਨਾਂ ਦੀ ਆਵਾਜਾਈ ਨੂੰ ਲੈ ਕੇ ਆਡ-ਈਵਨ ਫਾਰਮੂਲਾ ਅਪਣਾਇਆ ਗਿਆ ਹੈ। ਲੌਕਡਾਊਨ ਦੇ ਤੀਜੇ ਪੜਾਅ ਯਾਨੀ 4 ਮਈ ਨੂੰ ਈਵਨ ਰਜਿਸਟ੍ਰੇਸ਼ਨ ਨੰਬਰ ਵਾਲੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ ਤੇ 5 ਮਈ ਨੂੰ ਆਡ ਨੰਬਰ ਵਾਲੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਦੂਜੇ ਰਾਜਾਂ ਤੋਂ ਚੰਡੀਗੜ੍ਹ ਆਉਣ ਵਾਲੇ ਵਾਹਨਾਂ ਲਈ ਹੁਣ ਪਾਸ ਲੋੜੀਂਦਾ ਨਹੀਂ ਹੋਵੇਗਾ।

ਸਿਟੀ ‘ਚ ਰੈਸਟੋਰੈਂਟਸ, ਈਟਿੰਗ ਪਲੇਸ, ਸ਼ਾਪਿੰਗ ਮਾਲਜ਼ ਅਤੇ ਸ਼ਾਪਿੰਗ ਕੰਪਲੈਕਸ ਆਦਿ ਪਹਿਲਾਂ ਦੀ ਤਰ੍ਹਾਂ ਹੀ ਬੰਦ ਰਹਿਣਗੇ। ਚੰਡੀਗੜ੍ਹ ਦੇ ਹੌਟਸਪਾਟ ਏਰੀਏ ਜਿਵੇਂ ਬਾਪੂਧਾਮ, ਸੈਕਟਰ-52,38, 30 ਦਾ ਕੁਝ ਹਿੱਸਾ, ਕੱਚੀ ਧਨਾਸ, ਸ਼ਾਸਤਰੀ ਨਗਰ ਮਨੀਮਾਜਰਾ ਪੂਰੀ ਤਰ੍ਹਾਂ ਬੰਦ ਰਹਿਣਗੇ। ਚੰਡੀਗੜ੍ਹ ‘ਚ ਹੁਣ ਤੱਕ ਕੋਰੋਨਾ ਦੇ 94 ਕੇਸ਼ ਸਾਹਮਣੇ ਆ ਚੁੱਕੇ ਹਨ।

Share This Article
Leave a Comment