ਨਿਊਜ਼ੀਲੈਂਡ : ਖੇਤੀ ਕਾਨੂੰਨ ਖਿਲਾਫ਼ ਚੱਲ ਰਹੇ ਅੰਦੋਲਨ ਦਾ ਸੇਕ ਹੁਣ ਵਿਦੇਸ਼ਾਂ ਤਕ ਪਹੁੰਚ ਗਿਆ ਹੈ। ਕੈਨੇਡਾ, ਅਮਰੀਕਾ, ਅਸਟਰੇਲੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ ‘ਚ ਵੀ ਕਿਸਾਨਾਂ ਦੇ ਹੱਕ ‘ਚ ਪੰਜਾਬੀ ਨਿੱਤਰੇ ਹਨ। ਨਿਊਜ਼ੀਲੈਂਡ ਦੇ ਔਕਲੈਂਡ, ਹੈਮਿਲਟਨ, ਹੇਸਟਿੰਗਜ਼, ਕ੍ਰਾਈਸਟਚਰਚ, ਇਨਵਰਕਾਰਗਿਲ, ਕੁਈਨਜ਼ਟਾਊਨ ਸਮੇਤ ਕਈ ਹੋਰ ਸ਼ਹਿਰਾਂ ‘ਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਕਿਸਾਨਾਂ ਦੇ ਹੱਕ ‘ਚ ਕਿਹਾ ਕਿ ਤੁਸੀਂ ਡਟੇ ਰਹੇ ਤੇ ਅਸੀਂ ਤੁਹਾਡੇ ਨਾਲ ਹਾਂ।
ਔਕਲੈਂਡ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਸੀ, ਉਥੇ ਅੱਜ ਬਹੁਤ ਸਾਰੇ ਲੋਕ ਆਪਣੇ ਤੌਰ ‘ਤੇ, ਪਰਿਵਾਰਾਂ ‘ਤੇ ਬੱਚਿਆਂ ਨਾਲ ਪਹੁੰਚੇ ਹੋਏ ਸੀ।
ਸਾਰਿਆਂ ਨੇ ਕਿਸਾਨੀ ਬਿੱਲਾਂ ਦੇ ਵਿਰੋਧ ਵਿਚ ਨਾਅਰੇਬਾਜੀ ਕੀਤੀ, ਗੱਡੀਆਂ ਉਤੇ ਕਿਸਾਨੀ ਹਮਾਇਤ ਦਰਸਾਉਂਦੇ ਝੰਡੇ ਲਾਏ।
ਕਿਸਾਨਾ ਦੇ ਹੱਕ ਨਿੱਤਰੇ ਨਿਊਜ਼ੀਲੈਂਡ ਦੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਅੰਦਰ ਵਿਦਿਆਰਥੀ ਵੀ ਸ਼ਾਮਲ ਹੋਏ।