ਬੁਡਾਪੇਸਟ : UEFA ਯੂਰੋ ਕੱਪ ਦੇ ਮੁਕਾਬਲਿਆਂ ਲਈ ਫੁੱਟਬਾਲ ਟੀਮਾਂ ਨੇ ਕਮਰ ਕੱਸ ਰੱਖੀ ਹੈ। ਇਸ ਦੌਰਾਨ ਬੁਡਾਪੇਸਟ ਵਿਖੇ ਪੁਰਤਗਾਲ ਦੀ ਫੁੱਟਬਾਲ ਟੀਮ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਦੇ ਗੁੱਸੇ ਕਾਰਨ ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਨੂੰ 4 ਬਿਲੀਅਨ ਡਾਲਰ (29.34 ਹਜ਼ਾਰ ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਜੀ ਹਾਂ, ਰੋਨਾਲਡੋ ਦੀ ਇੱਕ ਛੋਟੀ ਜਿਹੀ ਹਰਕਤ ਨੇ ‘ਕੋਕ’ ਨੂੰ ਹਜ਼ਾਰਾਂ ਕਰੋੜ ਦਾ ਝਟਕਾ ਦੇ ਦਿੱਤਾ ਹੈ।
ਦਰਅਸਲ ਪ੍ਰੈੱਸ ਕਾਨਫਰੰਸ ਦੌਰਾਨ ਪੁਰਤਗਾਲ ਦੀ ਫੁੱਟਬਾਲ ਟੀਮ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਨੇ ਟੇਬਲ ‘ਤੇ ਪਈਆਂ ਕੋਕਾ-ਕੋਲਾ ਦੀਆਂ 2 ਬੋਤਲਾਂ ਨੂੰ ਖੁਦ ਹੀ ਹਟਾ ਦਿੱਤਾ ਅਤੇ ਉਸ ਦੀ ਥਾਂ ਪਾਣੀ ਵਾਲੀ ਬੋਤਲ ਰੱਖ ਦਿੱਤੀ। ਇਸ ਦੌਰਾਨ ਰੋਨਾਲਡੋ ਦੇ ਚਿਹਰੇ ਤੇ ਗੁੱਸੇ ਦੇ ਭਾਵ ਸਾਫ਼ ਦੇਖੇ ਜਾ ਸਕਦੇ ਸੀ (ਨੀਚੇ ਵੇਖੋ ਵੀਡੀਓ)।
ਕ੍ਰਿਸਟੀਆਨੋ ਰੋਨਾਲਡੋ ਨੇ ਟੇਬਲ ਤੋਂ ਪਾਸੇ ਕੀਤੀਆਂ ਕੋਕ ਦੀਆਂ ਬੋਤਲਾਂ
ਰੋਨਾਲਡੋ ਦਾ ਐਨਾ ਕਰਨਾ ਸੀ ਕਿ ਇਸ ਪ੍ਰੈੱਸ ਕਾਨਫਰੰਸ ਤੋਂ ਬਾਅਦ, ਸਟਾਕ ਮਾਰਕੀਟ ਵਿਚ ‘ਕੋਕਾ ਕੋਲਾ’ ਕੰਪਨੀ ਦੇ ਸ਼ੇਅਰ ਦੀ ਕੀਮਤ 56.10 ਡਾਲਰ ਤੋਂ 1.6% ਡਿੱਗ ਕੇ 55.22 ਡਾਲਰ ਰਹਿ ਗਈ । ਕੰਪਨੀ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਕਾਰਨ ਕੰਪਨੀ ਦੀ ਮਾਰਕਿਟ ਵੈਲਿਯੂ ਵੀ ਘੱਟ ਗਈ।
ਹੁਣ ਵੇਖੋ ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀ ਕੀਤਾ ਕਿ ਯੂਰੋ ਕੱਪ ਦੇ ਇੱਕ ਸਪਾਂਸਰ ਕੋਕਾ ਕੋਲਾ ਨੂੰ ਹਜ਼ਾਰਾਂ ਕਰੋੜ ਦਾ ਝਟਕਾ ਲੱਗਾ।
🥤👀 Cristiano Ronaldo wasn't pleased with the bottles of coke at his press conference and shouted 'drink water!'…#POR | #CR7 pic.twitter.com/QwKeyKx2II
— The Sportsman (@TheSportsman) June 14, 2021
ਆਸਟਰੇਲੀਆਈ ਐਸੋਸੀਏਟਡ ਪ੍ਰੈੱਸ ਦੇ ਅਨੁਸਾਰ, ਕੋਕਾ-ਕੋਲਾ ਦਾ ਬਾਜ਼ਾਰ ਮੁੱਲ ਸ਼ੇਅਰਾਂ ਵਿੱਚ ਗਿਰਾਵਟ ਦੇ ਕਾਰਨ 242 ਅਰਬ ਡਾਲਰ ਤੋਂ ਘਟ ਕੇ 238 ਅਰਬ ਡਾਲਰ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੋਕਾ-ਕੋਲਾ 11 ਦੇਸ਼ਾਂ ਵਿੱਚ ਖੇਡੇ ਜਾ ਰਹੇ ਯੂਈਐਫਏ ਯੂਰੋ (UEFA EURO) ਕੱਪ ਦਾ ਅਧਿਕਾਰਤ ਪ੍ਰਾਯੋਜਕ ਹੈ।