ਕ੍ਰਿਕਟਰ ਪ੍ਰਿਥਵੀ ਸ਼ਾਅ ਸੈਲਫੀ ਵਿਵਾਦ ‘ਚ ਸਪਨਾ ਗਿੱਲ ਦੀਆਂ ਵਧੀਆਂ ਮੁਸ਼ਕਿਲਾਂ 20 ਫਰਵਰੀ ਤੱਕ ਰਹੇਗੀ ਪੁਲਿਸ ਹਿਰਾਸਤ ‘ਚ

Global Team
3 Min Read

ਮੁੰਬਈ — ਮਸ਼ਹੂਰ ਕ੍ਰਿਕਟਰ ਪ੍ਰਿਥਵੀ ਸ਼ਾਅ ਅਤੇ ਉਸ ਦੇ ਦੋਸਤ ਨਾਲ ਪ੍ਰਸ਼ੰਸਕਾਂ ਦੇ ਇਕ ਸਮੂਹ ਵਿਚਾਲੇ ਬਹਿਸ ਅਤੇ ਝਗੜੇ ਦੇ ਮਾਮਲੇ ‘ਚ ਦੋਸ਼ੀ ਸਪਨਾ ਗਿੱਲ ਨੂੰ ਅਦਾਲਤ ਨੇ 20 ਫਰਵਰੀ ਤੱਕ ਪੁਲਸ ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਦੌਰਾਨ ਓਸ਼ੀਵਾਰਾ ਪੁਲਿਸ ਨੇ ਪ੍ਰਿਥਵੀ ਸ਼ਾਅ ਦੇ ਦੋਸਤ ਆਸ਼ੀਸ਼ ਯਾਦਵ ਦਾ ਬਿਆਨ ਦੁਬਾਰਾ ਦਰਜ ਕੀਤਾ। ਇਸ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਮਾਮਲੇ ‘ਚ ਆਈਪੀਸੀ ਦੀ ਧਾਰਾ 387 ਜੋੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਦਾਲਤ ‘ਚ ਦੋਸ਼ੀ ਸਪਨਾ ਦੇ ਰਿਮਾਂਡ ਨੂੰ ਲੈ ਕੇ ਸੁਣਵਾਈ ਦੌਰਾਨ ਸਪਨਾ ਦੇ ਵਕੀਲ ਅਲੀ ਕਾਸ਼ਿਫ ਖਾਨ ਦੀ ਤਰਫੋਂ ਇਹ ਦਲੀਲ ਦਿੱਤੀ ਗਈ ਸੀ ਕਿ ਪ੍ਰਿਥਵੀ ਸ਼ਾਅ ਨੇ ਸਪਨਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਸਪਨਾ ਦਖਲ ਦੇ ਰਹੀ ਸੀ। ਸਪਨਾ ਦੇ ਵਕੀਲ ਨੇ ਇਹ ਵੀ ਦੋਸ਼ ਲਾਇਆ ਸੀ ਕਿ ਪ੍ਰਿਥਵੀ ਨੂੰ ਸ਼ਰਾਬ ਪੀਣ ਦੀ ਆਦਤ ਹੈ।
ਸਪਨਾ ਦੇ ਵਕੀਲ ਨੇ 50,000 ਰੁਪਏ ਦੀ ਮੰਗ ਕੀਤੇ ਜਾਣ ਦੇ ਦੋਸ਼ਾਂ ਨੂੰ ਵੀ ਨਕਾਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਪੁਲਿਸ ਕੋਲ ਇਸ ਸਬੰਧ ਵਿੱਚ ਕੋਈ ਸਬੂਤ ਨਹੀਂ ਹੈ। ਐਡਵੋਕੇਟ ਅਲੀ ਕਾਸ਼ਿਫ ਖਾਨ ਨੇ ਹੋਟਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ। ਦੋਸ਼ੀ ਸਪਨਾ ਨੇ ਵੀ ਅਦਾਲਤ ‘ਚ ਆਪਣੀ ਗੱਲ ਰੱਖੀ। ਉਸ ਨੇ ਕਿਹਾ ਕਿ ਪ੍ਰਿਥਵੀ ਸ਼ਾਅ ਦੇ ਪੱਖ ਤੋਂ ਅੱਠ ਤੋਂ ਨੌਂ ਲੋਕ ਸਨ ਅਤੇ ਅਸੀਂ ਸਿਰਫ਼ ਦੋ ਲੋਕ ਸੀ। ਅਸੀਂ ਕਿਹਾ ਚਲੋ ਗੱਲ ਖਤਮ ਕਰੀਏ। ਅਸੀਂ ਗੱਲ ਕੀਤੀ ਅਤੇ ਫਿਰ ਪ੍ਰਿਥਵੀ ਸ਼ਾਅ ਉੱਥੋਂ ਚਲੇ ਗਏ। ਅਸੀਂ ਕਿਸੇ ਤੋਂ 50 ਹਜ਼ਾਰ ਨਹੀਂ ਮੰਗੇ, ਇਹ ਦੋਸ਼ ਝੂਠ ਹੈ।

ਜ਼ਿਕਰਯੋਗ ਹੈ ਕਿ ਇਹ ਮਾਮਲਾ 15 ਫਰਵਰੀ ਦੀ ਰਾਤ ਦਾ ਹੈ ਅਤੇ ਇਹ ਘਟਨਾ ਸਹਾਰਾ ਸਟਾਰ ਹੋਟਲ ‘ਚ ਵਾਪਰੀ ਸੀ। ਜਾਣਕਾਰੀ ਮੁਤਾਬਕ ਪ੍ਰਿਥਵੀ ਸ਼ਾਅ ਅਤੇ ਉਨ੍ਹਾਂ ਦਾ ਦੋਸਤ ਇਕ ਰੈਸਟੋਰੈਂਟ ‘ਚ ਡਿਨਰ ਕਰਨ ਗਏ ਸਨ। ਇਸ ਦੌਰਾਨ ਸ਼ਾਅ ਦੇ ਪ੍ਰਸ਼ੰਸਕ ਉਨ੍ਹਾਂ ਦੇ ਟੇਬਲ ‘ਤੇ ਆ ਗਏ ਅਤੇ ਫੋਟੋਆਂ ਕਲਿੱਕ ਕਰਨ ਲੱਗੇ। ਕੁਝ ਫੋਟੋਆਂ ਕਲਿੱਕ ਕਰਨ ਤੋਂ ਬਾਅਦ ਵੀ ਜਦੋਂ ਪ੍ਰਸ਼ੰਸਕਾਂ ਨੇ ਵੀਡੀਓ ਅਤੇ ਫੋਟੋਆਂ ਖਿੱਚਣੀਆਂ ਬੰਦ ਨਹੀਂ ਕੀਤੀਆਂ ਤਾਂ ਸ਼ਾਅ ਨੇ ਆਪਣੇ ਦੋਸਤ ਅਤੇ ਹੋਟਲ ਮਾਲਕ ਨੂੰ ਬੁਲਾਇਆ ਅਤੇ ਪ੍ਰਸ਼ੰਸਕਾਂ ਨੂੰ ਹਟਾਉਣ ਲਈ ਕਿਹਾ। ਰੈਸਟੋਰੈਂਟ ਦੇ ਮੈਨੇਜਰ ਨੇ ਪ੍ਰਸ਼ੰਸਕਾਂ ਨੂੰ ਰੈਸਟੋਰੈਂਟ ਤੋਂ ਹਟਾ ਦਿੱਤਾ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ‘ਚੋਂ ਇਕ ਵਿਅਕਤੀ ਆਪਣੇ ਸਾਥੀਆਂ ਨਾਲ ਰੈਸਟੋਰੈਂਟ ਦੇ ਬਾਹਰ ਪ੍ਰਿਥਵੀ ਸ਼ਾਅ ਅਤੇ ਉਸ ਦੇ ਦੋਸਤ ਦੇ ਜਾਣ ਦਾ ਇੰਤਜ਼ਾਰ ਕਰਦਾ ਰਿਹਾ। ਬੇਸਬਾਲ ਸਟਿਕਾਂ ਨਾਲ ਮੁਲਜ਼ਮਾਂ ਨੇ ਕਾਰ ਨੂੰ ਘੇਰ ਲਿਆ ਅਤੇ ਸਿਗਨਲ ‘ਤੇ ਪ੍ਰਿਥਵੀ ਅਤੇ ਉਸ ਦੇ ਦੋਸਤ ਨੂੰ ਰੋਕ ਲਿਆ ਅਤੇ ਕਾਰ ਦੇ ਸ਼ੀਸ਼ੇ ਤੋੜ ਕੇ ਲੜਾਈ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਉਸ ਨੇ ਪ੍ਰਿਥਵੀ ਦੇ ਦੋਸਤ ਤੋਂ 50 ਹਜ਼ਾਰ ਰੁਪਏ ਦੀ ਮੰਗ ਵੀ ਕਰਨੀ ਸ਼ੁਰੂ ਕਰ ਦਿੱਤੀ। ਓਸ਼ੀਵਾਰਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 143, 148, 149, 384, 437, 504, 506 ਤਹਿਤ ਕੇਸ ਦਰਜ ਕਰ ਲਿਆ ਹੈ। ਸਨਾ ਗਿੱਲ ਅਤੇ ਸ਼ੋਭਿਤ ਠਾਕੁਰ ਸਮੇਤ ਕੁੱਲ 8 ਦੋਸ਼ੀ ਬਣਾਏ ਗਏ ਹਨ।

Share This Article
Leave a Comment