ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ‘ਚ ਦਾਖਲ ਕੋਰੋਨਾ ਪੀੜਤ ਮਰੀਜ਼ ਨੇ ਖ਼ੁਦਕੁਸ਼ੀ ਕਰ ਲਈ। 42 ਸਾਲਾ ਵਿਅਕਤੀ ਨੇ ਪੀਜੀਆਈ ਦੀ 6ਵੀਂ ਮੰਜ਼ਿਲ ‘ਤੇ ਬਣੇ ਕੋਵਿਡ ਵਾਰਡ ਤੋਂ ਛਾਲ ਮਾਰ ਕੇ ਮੌਤ ਨੂੰ ਗਲ਼ੇ ਲਾ ਲਿਆ। ਮ੍ਰਿਤਕ ਪੰਚਕੂਲਾ ਦੇ ਸੈਕਟਰ-17 ਦਾ ਰਹਿਣ ਵਾਲਾ ਸੀ, ਜੋ ਕੋਰੋਨਾ ਦੀ ਲਪੇਟ ‘ਚ ਆਉਣ ਤੋਂ ਬਾਅਦ ਪੀਜੀਆਈ ‘ਚ ਆਪਣਾ ਇਲਾਜ ਕਰਵਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਮਰੀਜ਼ ਮਾਨਸਿਕ ਰੂਪ ਤੋਂ ਪਰੇਸ਼ਾਨ ਚੱਲ ਰਿਹਾ ਸੀ। ਘਟਨਾ ਵੀਰਵਾਰ ਦੁਪਹਿਰ ਦੇ ਲਗਭਗ 12:00 ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਤੁਰੰਤ ਬਾਅਦ ਪੀਜੀਆਈ ਮੁਲਾਜ਼ਮਾਂ ਨੇ ਉਸ ਨੂੰ ਐਮਰਜੈਂਸੀ ‘ਚ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।