ਵੱਡੀ ਲਾਪਰਵਾਹੀ: ਸਿਵਲ ਹਸਪਤਾਲ ਨੇ 2 ਕੋਰੋਨਾ ਪਾਜ਼ਿਟਿਵ ਮਰੀਜ਼ਾਂ ਨੂੰ ਗਲਤੀ ਨਾਲ ਦਿੱਤੀ ਛੁੱਟੀ

TeamGlobalPunjab
2 Min Read

ਜਲੰਧਰ: ਸਿਵਲ ਹਸਪਤਾਲ ਪ੍ਰਸ਼ਾਸਨ ਦੀ ਇੱਕ ਵੱਡੀ ਲਾਪਰਵਾਹੀ ਨੇ ਲੋਕਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਮੰਗਲਵਾਰ ਨੂੰ  ਸਿਵਲ ਹਸਪਤਾਲ ਪ੍ਰਸ਼ਾਸਨ ਨੇ ਦੋ ਅਜਿਹੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਜਿਨ੍ਹਾਂ ਦੀ ਬਾਅਦ ਵਿੱਚ ਰਿਪੋਰਟ ਪਾਜ਼ਿਟਿਵ ਆਈ।ਗਲਤੀ ਦਾ ਪਤਾ ਚਲਦੇ ਹੀ ਮੰਗਲਵਾਰ ਦੇਰ ਰਾਤ ਇੱਕ ਮਰੀਜ ਨੂੰ ਫੋਨ ਕਰ ਬੁਲਾਇਆ ਗਿਆ। ਪਰ ਉਦੋਂ ਤੱਕ ਉਹ ਕਈ ਲੋਕਾਂ ਨੂੰ ਮਿਲ ਚੁੱਕਿਆ ਸੀ। ਠੀਕ ਹੋਣ ਦੀ ਖੁਸ਼ੀ ਵਿੱਚ ਉਹ ਗਲੀਆਂ ਵਿੱਚ ਮੋਟਰਸਾਇਕਲ ‘ਤੇ ਘੁੰਮਿਆ ਸੀ ਤੇ ਗੋਲੀ ਮੁਹੱਲੇ ਦੇ ਨੌਜਵਾਨਾਂ ਦੇ ਉਸਦਾ ਜੋਰਾਂ ਸ਼ੋਰਾਂ ਨਾਲ ਸਵਾਗਤ ਕੀਤਾ।

ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਲੈ ਕੇ ਸਿਵਲ ਸਰਜਨ ਨੇ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਉਥੇ ਹੀ ਇੱਕ ਮਰੀਜ ਦੇ ਘਰ ਪਰਤਣ ਉੱਤੇ ਮੋਟਰਸਾਇਕਿਲ ਉੱਤੇ ਗਲੀਆਂ ਵਿੱਚ ਘੁੰਮਣ ਦੀ ਗੱਲ ਸਾਹਮਣੇ ਆਉਣ ਤੇ ਸਿਵਲ ਸਰਜਨ ਨੇ ਉਸ ਉੱਤੇ ਮਾਮਲਾ ਦਰਜ ਕਰਵਾਉਣ ਦੀ ਗੱਲ ਕਹੀ ਹੈ।

ਦਸਣਯੋਗ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਤਿੰਨ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਸੀ। ਬਾਅਦ ਵਿੱਚ ਲਾਲ ਬਾਜ਼ਾਰ ਅਤੇ ਰਾਜਾ ਗਾਰਡਨ ਦੇ ਮਰੀਜ਼ ਦੀ ਰਿਪੋਰਟ ਪਾਜ਼ਿਟਿਵ ਨਿਕਲੀ। ਇਸ ਤੋਂ ਬਾਅਦ ਸੱਕਦੇ ਹਸਪਤਾਲ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਦੇਰ ਰਾਤ ਲਾਲ ਬਾਜ਼ਾਰ ਦੇ ਮਰੀਜ ਨੂੰ ਫੋਨ ਕਰਕੇ ਦੁਬਾਰਾ ਬੁਲਾਇਆ। ਜਿਸ ਤੋਂ ਬਾਅਦ ਉਹ ਆਪਣੇ ਆਪ ਹੀ ਦੇਰ ਰਾਤ ਦੋਪਹਿਆ ਵਾਹੈ ਉੱਤੇ ਸਿਵਲ ਹਸਪਤਾਲ ਵਿੱਚ ਪਹੁੰਚ ਗਿਆ। ਇਸਦੀ ਖਬਰ ਫੈਲਦੇ ਹੀ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ।

Share This Article
Leave a Comment