ਕੋਵਿਡ-19 ਦੇ ਨੰਬਰਜ਼ ਲਗਾਤਾਰ ਘੱਟ ਰਹੇ ਹਨ:ਫੋਰਡ

TeamGlobalPunjab
1 Min Read

ਪ੍ਰੀਮੀਅਰ ਫੋਰਡ ਨੇ ਕਿਹਾ ਕਿ ਕੋਵਿਡ-19 ਦੇ ਨੰਬਰਜ਼ ਲਗਾਤਾਰ ਘੱਟ ਰਹੇ ਹਨ ਅਤੇ ਇਸ ਲਈ ਸਾਨੂੰ ਅਰਥਚਾਰਾ ਖੋਲ੍ਹਣ ਲਈ ਅੱਗੇ ਵੱਧਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਕਸ, ਰਿਟੇਲ ਸਟੋਰਜ਼ ਕਰਬਸਾਈਡ ਪਿਕਅੱਪ ਖੋਲ੍ਹਣ ਬਾਰੇ ਵਿਸ਼ਵਾਸ਼ ਮਿਲਆ ਹੈ ਅਤੇ ਇਨ੍ਹਾਂ ਨੂੰ ਖੋਲ੍ਹਣ ਦੇ ਐਲਾਨ ਤੋਂ ਪਹਿਲਾਂ ਸਾਰੀ ਤਿਆਰੀ ਕਰ ਲੈਣੀ ਚਾਹੀਦੀ ਹੈ। ਫੋਰਡ ਨੇ ਕਿਹਾ ਕਿ ਉਹ ਇਸ ਹਫ਼ਤੇ ਮੇਅਰਜ਼ ਨਾਲ ਵੀ ਇਸ ਮੁੱਦੇ ਨੂੰ ਲੈਕੇ ਗੱਲਬਾਤ ਕਰਨਗੇ।

 

ਦੱਸ ਦਈਏ ਕਿ ਕੋਵਿਡ-19 ਦੇ ਕੇਸਾਂ ਤੋਂ ਥੋੜ੍ਹੀ ਰਾਹਤ ਮਿਲਣ ਤੋਂ ਬਾਅਦ ਓਨਟਾਰੀਓ ਵਿੱਚ ਹੌਲੀ-ਹੌਲੀ ਅਰਥਚਾਰਾ ਦੁਬਾਰਾ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਦੱਸਿਆ ਕਿ ਸ਼ਹਿਰ ਵਿੱਚ 81 ਕਮਿਊਨਟੀ ਅਤੇ 12 ਅਲਾਟਮੈਂਟ ਗਾਰਡਨ ਖੋਲ੍ਹੇ ਜਾਣਗੇ। ਕਿਉਕਿ ਇਸ ਸਬੰਧੀ ਫੈਸਲਾ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੈਲਥ ਐਡਵਾਇਜ਼ ਅਨੁਸਾਰ ਇਹ ਸਿਟੀ ਨੂੰ ਮੁੜ੍ਹ ਖੋਲ੍ਹਣ ਲਈ ਇੱਕ ਕਦਮ ਹੈ।

Share this Article
Leave a comment