ਕੋਵਿਡ-19 : ਹਸਪਤਾਲ ਦੇ ਬਿੱਲ ਨੂੰ ਵੇਖ ਕੇ ਕੋਰੋਨਾ ਪੀੜਤ ਮਰੀਜ਼ ਦੇ ਉੱਡੇ ਹੋਸ਼, ਕਿਹਾ ਜਿਉਂਦੇ ਰਹਿਣ ਦਾ ਅਫਸੋਸ ਹੋਵੇਗਾ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਦੇ ਸੀਏਟਲ ਸ਼ਹਿਰ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਅਮਰੀਕਾ ਦੇ ਸੀਏਟਲ ਸ਼ਹਿਰ ਦੇ ਇੱਕ ਹਸਪਤਾਲ ‘ਚ ਦਾਖਲ 70 ਸਾਲਾ ਕੋਰੋਨਾ ਪੀੜਤ ਮਾਈਕਲ ਨੂੰ ਹਸਪਤਾਲ ਵੱਲੋਂ 62 ਦਿਨਾਂ ਲਈ 11 ਮਿਲੀਅਨ ਡਾਲਰ ਭਾਵ 8.14 ਕਰੋੜ ਰੁਪਏ ਦਾ ਬਿੱਲ ਸੌਂਪਿਆ ਗਿਆ। ਜਿਸ ਨੂੰ ਵੇਖ ਕੇ ਮਾਈਕਲ ਫਲੋਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਈਕਲ ਫਲੋਰ ਨੇ ਮਜ਼ਾਕ ਲਹਿਜ਼ੇ ‘ਚ ਕਿਹਾ, “ਮੈਨੂੰ ਹਮੇਸ਼ਾ ਜਿਉਂਦਾ ਰਹਿਣ ਦਾ ਅਫਸੋਸ ਰਹੇਗਾ। ਹਸਪਤਾਲ ਦੇ ਬਿੱਲ ਨੂੰ ਵੇਖ ਕੇ ਲਗਭਗ ਦੂਜੀ ਵਾਰ ਮੇਰਾ ਹਾਰਟ ਫੇਲ੍ਹ ਹੋ ਗਿਆ ਸੀ।ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਮੈਂ ਹੀ ਕਿਉਂ? ਮੇਰੇ ਨਾਲ ਹੀ ਅਜਿਹਾ ਕਿਉਂ ਹੋਇਆ?” ਅਸਲ ‘ਚ ਹਸਪਤਾਲ ਨੇ ਮਾਈਕਲ ਫਲੋਰ ਦੇ ਕੋਰੋਨਾ ਵਾਇਰਸ ਦੇ ਇਲਾਜ ਲਈ 11 ਲੱਖ ਡਾਲਰ ਯਾਨੀ 8.14 ਕਰੋੜ ਰੁਪਏ ਦਾ ਬਿੱਲ ਬਣਾਇਆ ਸੀ।

ਮਾਈਕਲ ਫਲੋਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ 4 ਮਾਰਚ ਨੂੰ ਸਵੀਡਿਸ਼ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। 181 ਪੰਨਿਆਂ ਦੇ ਬਿੱਲ ਵਿਚ ਹੋਏ ਖਰਚੇ ਦੇ ਵੇਰਵਿਆਂ ਅਨੁਸਾਰ ਆਈਸੀਯੂ ਵਿੱਚ ਪ੍ਰਤੀ ਦਿਨ ਕਮਰੇ ਦੀ ਕੀਮਤ, 9,736 ਡਾਲਰ (ਲਗਭਗ ਸੱਤ ਲੱਖ ਰੁਪਏ), 29 ਦਿਨਾਂ ਲਈ ਵੈਂਟੀਲੇਟਰ ਦੀ ਕੀਮਤ, 82,215 ਡਾਲਰ  (ਲਗਭਗ 62 ਲੱਖ ਰੁਪਏ), ਸੰਕਰਮਣ ਨਾਲ ਪ੍ਰਭਾਵਿਤ ਦਿਲ, ਗੁਰਦੇ ਅਤੇ ਫੇਫੜਿਆਂ ਦੇ ਦੋ ਦਿਨਾਂ  ਦਾ ਖਰਚ ਇਕ ਲੱਖ ਡਾਲਰ (ਲਗਭਗ 76.95 ਲੱਖ ਰੁਪਏ) ਸ਼ਾਮਲ ਹਨ। ਇਸ ਤੋਂ ਇਲਾਵਾ ਬਿੱਲ ਦੀ ਇੱਕ-ਚੌਥਾਈ ਕੀਮਤ ਦਵਾਈਆਂ ਦੀ ਹੈ। ਜਿਸ ਨੂੰ ਵੇਖ ਕੇ ਮਾਈਕਲ ਦੇ ਹੋਸ਼ ਉੱਡ ਗਏ।

ਹਸਪਤਾਲ ਦੇ ਡਾਕਟਰ ਮਾਈਕਲ ਨੂੰ ‘ਚਮਤਕਾਰੀ ਬੱਚਾ ਕਹਿ ਕੇ ਬੁਲਾਉਂਦੇ ਸਨ, ਕਿਉਂਕਿ ਆਪਣੇ ਬਹੁਤ ਸਾਰੇ ਅੰਗਾਂ ਦੇ ਕੰਮ ਨਾ ਕਰਨ ਦੇ ਬਾਵਜੂਦ ਵੀ ਉਸ ਨੇ ਕੋਰੋਨਾ ‘ਤੇ ਜਿੱਤ ਹਾਸਲ ਕੀਤੀ ਸੀ। ਇੱਥੋਂ ਤੱਕ ਕਿ ਮਾਈਕਲ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਉਸ ਨੂੰ ਆਖਰੀ ਸਮੇਂ ‘ਤੇ ਮਿਲਣ ਲਈ ਬੁਲਾ ਲਿਆ ਗਿਆ ਸੀ। ਪਰ ਹੁਣ ਮਾਈਕਲ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੈ। ਹਾਲਾਂਕਿ ਯੂਐਸ ਦੇ ਨੈਸ਼ਨਲ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਦਾ ਲਾਭਪਾਤਰੀ ਹੋਣ ਦੇ ਕਾਰਨ ਮਾਈਕਲ ਨੂੰ ਬਿੱਲ ਦਾ ਜ਼ਿਆਦਾਤਰ ਰਕਮ ਨਹੀਂ ਭਰਨੀ ਪਏਗੀ। ਅਮਰੀਕਾ ਦੀ ਸਿਹਤ ਬੀਮਾ ਯੋਜਨਾ ਦੇ ਮੁਤਾਬਕ ਕੋਰੋਨਾ ਵਾਇਰਸ ਦੇ ਇਲਾਜ ‘ਚ ਔਸਤਨ 30 ਹਜ਼ਾਰ ਡਾਲਰ ਖਰਚ ਹੁੰਦੇ ਹਨ।

Share This Article
Leave a Comment