ਕੋਵਿਡ-19 : ਬੈਲਜੀਅਮ ਦੇ ਰਾਜਕੁਮਾਰ ਜੋਆਚਿਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

TeamGlobalPunjab
2 Min Read

ਬੈਲਜੀਅਮ :ਬੈਲਜੀਅਮ ਦੇ ਰਾਜਾ ਫਿਲਿਪ ਦੇ ਭਤੀਜੇ ਪ੍ਰਿੰਸ ਜੋਆਚਿਮ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਜਾਂਚ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਕੁਮਾਰ ਜੋਆਚਿਮ ਹਾਲ ਹੀ ‘ਚ ਸਪੇਨ ਦੀ ਇਕ ਪਾਰਟੀ ਵਿਚ ਸ਼ਾਮਲ ਹੋਣ ਲਈ ਗਏ ਸਨ। ਜਿਥੇ ਉਹ ਪਾਰਟੀ ‘ਚ ਕਿਸੇ ਕੋਰੋਨਾ ਸੰਕਰਮਿਤ ਵਿਅਕਤੀ ਦੇ ਸੰਪਰਕ ‘ਚ ਆ ਕੇ ਖੁਦ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਸਪੈਨਿਸ਼ ਮੀਡੀਆ ਦੇ ਅਨੁਸਾਰ ਜਿੱਥੇ ਰਾਜਕੁਮਾਰ ਪਾਰਟੀ ‘ਚ ਗਏ ਸਨ ਉਥੇ ਲੋਕਾਂ ਦਾ ਭਾਰੀ ਇਕੱਠ ਸੀ ਅਤੇ ਲੋਕਾਂ ਵੱਲੋਂ ਲੌਕਡਾਊਨ  ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਸਨ।

ਸ਼ਨੀਵਾਰ ਨੂੰ ਬੈਲਜੀਅਨ ਰਾਇਲ ਪੈਲੇਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜਕੁਮਾਰ 26 ਮਈ ਨੂੰ ਦੱਖਣੀ ਸ਼ਹਿਰ ਕੋਡਰਬਾ ‘ਚ ਇੱਕ ਮੀਟਿੰਗ ਵਿਚ ਭਾਗ ਲੈਣ ਲਈ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ‘ਚ ਕੋਰੋਨਾ ਦੇ ਲੱਛਣ ਦਿਖਾਈ ਦੇਣ ‘ਤੇ ਉਨ੍ਹਾਂ ਦੀ ਕੋਰੋਨਾ ਜਾਂਚ ਕਰਵਾਈ ਗਈ ਜੋ ਕਿ ਪਾਜ਼ੀਟਿਵ ਪਾਈ ਗਈ ਹੈ।

ਅੱਲ ਪਾਇਸ ਅਖਬਾਰ ਦੇ ਅਨੁਸਾਰ ਰਾਜਕੁਮਾਰ ਨੇ 26 ਹੋਰ ਲੋਕਾਂ ਦੇ ਨਾਲ ਪਾਰਟੀ ‘ਚ ਸ਼ਾਮਲ ਹੋਏ ਸਨ। ਜਿੱਥੇ ਲੌਕਡਾਊਨ ਦੇ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ  ਕਿਉਂਕਿ ਪਾਰਟੀ ‘ਚ ਵੱਧ ਤੋਂ ਵੱਧ 15 ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਸੀ।

ਤਾਜਾ ਜਾਣਕਾਰੀ ਅਨੁਸਾਰ ਬੈਲਜੀਅਮ ‘ਚ ਹੁਣ ਤੱਕ ਕੋਰੋਨਾ ਦੇ 58 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 9 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। 15 ਹਜ਼ਾਰ ਤੋਂ ਵੱਧ ਲੋਕ ਅਜਿਹੇ ਹਨ ਜਿਹੜੇ ਕੋਰੋਨਾ ਵਿਰੁੱਧ ਜੰਗ ਜਿੱਤ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

- Advertisement -

Share this Article
Leave a comment