ਪੈਰਿਸ :- ਕੋਰੋਨਾ ਮਹਾਮਾਰੀ ਦਾ ਅੰਤ ਹਾਲੇ ਦਿਖਾਈ ਨਹੀਂ ਦੇ ਰਿਹਾ ਹੈ। ਫਰਾਂਸ ‘ਚ ਤਿੰਨ ਮਹੀਨਿਆਂ ਬਾਅਦ ਮੁੜ ਮਰੀਜ਼ ਵਧਣ ਲੱਗੇ ਹਨ। ਇਥੇ ਇਕ ਦਿਨ ‘ਚ 31 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਫਰਾਂਸ ਦੇ ਉੱਤਰੀ ਖੇਤਰ ‘ਚ ਕੁਝ ਸਥਾਨਾਂ ‘ਤੇ ਲਾਕਡਾਊਨ ਲਾ ਦਿੱਤਾ ਗਿਆ ਹੈ।
ਫਰਾਂਸ ‘ਚ ਨਵੰਬਰ ਤੋਂ ਬਾਅਦ ਮੁੜ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਆਉਣ ਲੱਗੀ ਹੈ। ਇਥੇ ਹੁਣ ਤਕ 85 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕੁਲ ਮਰੀਜ਼ਾਂ ਦਾ ਅੰਕੜਾ 36 ਹਜ਼ਾਰ ਤੋਂ ਜ਼ਿਆਦਾ ਹੈ। ਫਰਾਂਸ ਦੇ ਉੱਤਰੀ ਖੇਤਰ ਦੇ ਕੁਝ ਸ਼ਹਿਰਾਂ ‘ਚ ਲਾਕਡਾਊਨ ਦੌਰਾਨ ਲੋਕਾਂ ਨੂੰ ਜ਼ਰੂਰੀ ਸਾਮਾਨ ਖ਼ਰੀਦਣ ਲਈ ਹੀ ਬਾਹਰ ਨਿਕਲਣ ਦੀ ਇਜਾਜ਼ਤ ਹੈ।
ਉਧਰ ਲੰਬੇ ਸਮੇਂ ਤੋਂ ਕੋਰੋਨਾ ਦੀ ਮਾਰ ਝੱਲ ਰਹੇ ਬ੍ਰਿਟੇਨ ‘ਚ ਕੁੱਲ ਮਾਮਲਿਆ ਦੀ ਸੰਖਿਆਂ 41 ਲੱਖ ਤੋਂ ਉੱਤੋਂ ਹੋ ਗਈ ਹੈ। ਇੱਥੇ ਹਰ ਰੋਜ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਇਸਤੋਂ ਇਲ਼ਾਵਾ ਦੱਖਣ ਅਮਰੀਕਾ ਤੇ ਅਪਰੀਕਾ ‘ਚ ਕੋਰੋਨਾ ਦੇ ਮਰੀਜ਼ਾ ਲਈ ਆਕਸੀਜਨ ਦੀ ਕਮੀ ਹੋ ਗਈ ਹੈ, ਜਿਸ ਕਰਕੇ ਮੌਤ ਦਾ ਆਂਕੜਾ ਵੱਧ ਸਕਦਾ ਹੈ। ਰੂਸ ‘ਚ ਪਿਛਲੇ 24 ਘੰਟਿਆਂ ‘ਚ 11 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹੈ।