ਗੜ੍ਹਸ਼ੰਕਰ : ਇਥੋਂ ਦੇ ਪਿੰਡ ਮੋਰਾਂਵਾਲੀ ਵਿਖੇ ਅੱਜ ਕੋਰੋਨਾ ਵਾਇਰਸ ਦਾ ਨਵਾਂ ਮਰੀਜ਼ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਇਥੇ ਇਕ ਹਰਭਜਨ ਸਿੰਘ ਨਾਮਕ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪੌਜ਼ਟਿਵ ਆਈ ਸੀ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਦੀ ਵੀ ਰਿਪੋਰਟ ਪੌਜ਼ਟਿਵ ਦਸੀ ਜਾ ਰਹੀ ਹੈ। ਉਸ ਨੂੰ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਹਰਭਜਨ ਸਿੰਘ ਦਿਤੇ ਦਿਨੀ ਜਰਮਨ ਤੋਂ ਆਏ ਬਲਦੇਵ ਸਿੰਘ ਦੇ ਸੰਪਰਕ ਚ ਆਇਆ ਸੀ। ਬੀਤੇ ਦਿਨੀ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ ਅਤੇ ਪ੍ਰਸਾਸ਼ਨ ਉਸ ਸਮੇ ਤੋਂ ਹੀ ਸਤਰਕ ਹੈ। ਉਸ ਵਲੋਂ ਲਗਾਤਾਰ ਬਲਦੇਵ ਸਿੰਘ ਅਤੇ ਹਰਭਜਨ ਸਿੰਘ ਦੇ ਪਰਿਵਾਰਿਕ ਮੇਮ੍ਬ੍ਰਾਂ ਦੇ ਟੈਸਟ ਕਰਵਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਗਿਣਤੀ 31 ਹੋ ਗਈ ਹੈ।
ਕੋਵਿਡ-19 : ਮੋਰਾਂਵਾਲੀ ਤੋਂ ਇਕ ਹੋਰ ਵਿਅਕਤੀ ਦੀ ਰਿਪੋਰਟ ਆਈ ਪੌਜ਼ਟਿਵ
Leave a Comment
Leave a Comment