ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ‘ਤੇ ਤੋਹਫਾ, ਸਰਕਾਰ ਨੇ ਮਹਿੰਗਾਈ ਭੱਤੇ ‘ਚ ਕੀਤਾ ਵਾਧਾ

TeamGlobalPunjab
2 Min Read

ਨਵੀਂ ਦਿੱਲੀ: ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਉਨ੍ਹਾਂ ਦਾ ਮਹਿੰਗਾਈ ਭੱਤੇ ‘ਚ ਵਾਧਾ ਕਰ ਦਿੱਤਾ ਹੈ। ਕੇਂਦਰੀ ਕੈਬੀਨਟ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ‘ਚ 5 ਫ਼ੀਸਦੀ ਵਾਧਾ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੈਬੀਨਟ ਦੇ ਇਸ ਫੈਸਲੇ ਨਾਲ ਕੇਂਦਰੀ ਕਰਮਚਾਰੀਆਂ ਨੂੰ 12 ਦੀ ਬਿਜਾਏ 17 ਫ਼ੀਸਦੀ ਮਹਿੰਗਾਈ ਭੱਤਾ ਮਿਲੇਗਾ। ਇਸਦਾ ਫਾਇਦਾ ਲਗਭਗ 50 ਲੱਖ ਕਰਮਚਾਰੀਆਂ ਨੂੰ ਮਿਲੇਗਾ ਮੰਨਿਆ ਜਾ ਰਿਹਾ ਹੈ ਇਸ ਨਾਲ ਇੱਕ ਕਰੋੜ ਪਰਿਵਾਰਾਂ ‘ਤੇ ਅਸਰ ਪਵੇਗਾ।

ਇਸ ਤੋਂ ਇਲਾਵਾ 62 ਲੱਖ ਪੈਂਸ਼ਨ ਧਰਾਕਾਂ ‘ਤੇ ਵੀ ਕੈਬੀਨਟ ਦੇ ਇਸ ਫੈਸਲੇ ਦਾ ਅਸਰ ਪਵੇਗਾ। ਇੱਕ ਅਨੁਮਾਨ ਦੇ ਅਨੁਸਾਰ ਮਹਿੰਗਾਈ ਭੱਤੇ (ਡੀਅਰਨੈਸ ਅਲਾਊਂਸ) ਵਿੱਚ ਪੰਜ ਫ਼ੀਸਦੀ ਦਾ ਵਾਧਾ ਹੋਣ ਨਾਲ ਸਰਕਾਰ ‘ਤੇ 16 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਬੁੱਧਵਾਰ ਨੂੰ ਹੋਈ ਕੇਂਦਰੀ ਕੈਬੀਨਟ ਦੀ ਬੈਠਕ ਵਿੱਚ ਹੋਰ ਵੀ ਕਈ ਮਨਜ਼ੂਰੀਆਂ ਦਿੱਤੀਆਂ ਗਈਆਂ ਹਨ।

ਇਸ ਦੌਰਾਨ ਪੀਐੱਮ ਕਿਸਾਨ ਨਿਧੀ ( PM Kisan Nidhi ) ‘ਤੇ ਵੀ ਚਰਚਾ ਹੋਈ ਇਹ ਰਾਸ਼ੀ ਹੁਣ ਤੱਕ 6 ਕਰੋੜ ਕਿਸਾਨਾਂ ਨੂੰ ਦਿੱਤੀ ਗਈ ਹੈ ਪਰ ਆਧਾਰ ਨਾਲ ਲਿੰਕ ਨਾ ਹੋਣ ਕਾਰਨ ਕਈ ਕਿਸਾਨਾਂ ਨੂੰ ਕਿਸ਼ਤ ਦਾ ਪੈਸਾ ਨਹੀਂ ਮਿਲ ਪਾ ਰਿਹਾ ਸੀ। ਹੁਣ ਇਸ ਦੀ ਸਮਾਂ ਸੀਮਾ ਵਧਾ ਕੇ 30 ਨਵੰਬਰ ਤੱਕ ਕਰਨ ਦਾ ਫੈਸਲਾ ਲਿਆ ਗਿਆ ਹੈ ਇਸ ਨਾਲ ਲੱਖਾਂ ਕਿਸਾਨਾਂ ਨੂੰ ਰਾਹਤ ਮਿਲਣਾ ਤੈਅ ਹੈ। ਤੁਹਾਨੂੰ ਦੱਸ ਦੇਈਏ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਦੀਆਂ ਸਾਲ ‘ਚ 3 ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ।

Share this Article
Leave a comment