ਨਵੀਂ ਦਿੱਲੀ: ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀਡੀਐੱਸਸੀਓ) ਨੇ ‘ਸੀਰਮ ਇੰਸਟੀਚਿਊਟ ਆਫ ਇੰਡੀਆ’ (ਐੱਸਆਈਆਈ) ਦੇ ‘ਕੋਵੋਵੈਕਸ’ ਅਤੇ ‘ਬਾਇਓਲੌਜੀਕਲ ਈ’ ਵਿਰੋਧੀ ਕੋਵਿਡ-19 ਟੀਕੇ ਜਾਰੀ ਕੀਤੇ ਹਨ, ਜਿਸ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਕੰਪਨੀ ਦੇ ਟੀਕੇ ‘ਕੋਰਬੇਵੈਕਸ’ ਨੂੰ ਕੁਝ ਸ਼ਰਤਾਂ ਨਾਲ ਐਮਰਜੰਸੀ ‘ਚ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ। ਟਵੀਟ ‘ਚ ਸਿਹਤ ਮੰਤਰੀ ਨੇ ਕਿਹਾ ਕਿ ਮੋਲਨੁਪੀਰਾਵੀਰ ਇੱਕ ਐਂਟੀਵਾਇਰਲ ਦਵਾਈ ਹੈ ਜੋ ਦੇਸ਼ ਵਿੱਚ 13 ਕੰਪਨੀਆਂ ਦੁਆਰਾ ਕੋਵਿਡ -19 ਦੇ ਬਾਲਗ ਮਰੀਜ਼ਾਂ ਦੇ ਇਲਾਜ ਲਈ ਸੰਕਟਕਾਲੀਨ ਸਥਿਤੀਆਂ ਵਿੱਚ ਸੀਮਤ ਵਰਤੋਂ ਲਈ ਬਣਾਈਆਂ ਜਾਣਗੀਆਂ।
Congratulations India 🇮🇳
Further strengthening the fight against COVID-19, CDSCO, @MoHFW_INDIA has given 3 approvals in a single day for:
– CORBEVAX vaccine
– COVOVAX vaccine
– Anti-viral drug Molnupiravir
For restricted use in emergency situation. (1/5)
— Dr Mansukh Mandaviya (@mansukhmandviya) December 28, 2021
ਸਿਹਤ ਮੰਤਰੀ ਨੇ ਕਿਹਾ ਹੈ, ਕਾਰਬੋਵੈਕਸ ਭਾਰਤ ‘ਚ ਬਣੀ ਪਹਿਲੀ ‘ਆਰਬੀਡੀ ਪ੍ਰੋਟੀਨ ਸਬ-ਯੂਨਿਟ ਵੈਕਸੀਨ’ ਹੈ। ਇਸ ਨੂੰ ਹੈਦਰਾਬਾਦ ਦੀ ਕੰਪਨੀ ਬਾਇਓਲੌਜੀਕਲ-ਈ (Biological-E) ਨੇ ਬਣਾਇਆ ਹੈ। ਉਨ੍ਹਾਂ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ, ‘ਇਹ ਹੈਟ੍ਰਿਕ ਹੈ! ਹੁਣ ਇਹ ਭਾਰਤ ‘ਚ ਵਿਕਸਤ ਹੋਈ ਤੀਸਰੀ ਵੈਕਸੀਨ ਬਣ ਗਈ ਹੈ।’ ਨੈਨੋਪਾਰਟੀਕਲ ਵੈਕਸੀਨ (NanoPartical Vaccine) ਕੋਵੋਵੈਕਸ ਦਾ ਨਿਰਮਾਣ ਪੁਣੇ ਸਥਿਤ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ‘ਚ ਕੀਤਾ ਜਾਵੇਗਾ।