ਤੁਸੀਂ ਅਕਸਰ ਹੈਵਾਨੀਅਤ ਦੇ ਕਿੱਸੇ ਪੜ੍ਹੇ ਜਾਂ ਸੁਣੇ ਹੋਣਗੇ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਸਿਰਫ 4 ਮਹੀਨੇ ਦੇ ਬੱਚੇ ਦੀ ਉਸ ਦੇ ਹੀ ਮਾਂ-ਬਾਪ ਨੇ ਹੱਡੀਆਂ ਤੋੜ ਦਿੱਤੀਆਂ ਹੋਣ। ਇੰਗਲੈਂਡ ਵਿੱਚ ਇੱਕ ਅਜਿਹਾ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇ ਸਸੈਕਸ ਸ਼ਹਿਰ ਵਿੱਚ ਇੱਕ ਜੋੜਾ ਆਪਣੇ ਬੱਚੇ ਦੀਆਂ 28 ਹੱਡੀਆਂ ਤੋੜਨ ਦਾ ਦੋਸ਼ੀ ਪਾਇਆ ਗਿਆ ਹੈ। ਅਫਸੋਸ ਦੀ ਗੱਲ ਇਹ ਹੈ ਕਿ ਬੱਚਾ ਸਿਰਫ 4 ਮਹੀਨੇ ਦਾ ਹੈ। ਹੋਵ ਕਰਾਉਨ ਕੋਰਟ ਨੇ 22 ਸਾਲ ਦੀ ਅਲੈਕਸੈਂਡਰਾ ਕੋਪਿਨਸਕਾ ਅਤੇ ਐਡਮ ਨੂੰ 8 ਸਾਲ ਦੀ ਸਖਤ ਸਜ਼ਾ ਸੁਣਾਈ ਹੈ।
ਇਸ ਤਰ੍ਹਾ ਸਾਹਮਣੇ ਆਇਆ ਮਾਮਲਾ
ਬੱਚੇ ਦੇ ਨਾਲ ਹੈਵਾਨੀਅਤ ਦਾ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਉਸ ਨੂੰ ਬਰਾਈਟਨ ਦੇ ਰਾਇਲ ਅਲੈਕਸੈਂਡਰ ਚਿਲਡਰਨ ਹਸਪਤਾਲ ਲਿਆਇਆ ਗਿਆ। ਨਿਊਜ ਰਿਪੋਰਟ ਦੇ ਮੁਤਾਬਕ ਉਸ ਵੇਲੇ ਬੱਚੇ ਦੇ ਖੱਬੇ ਹੱਥ ‘ਤੇ ਫਰੈਕਚਰ ਸੀ। ਹਸਪਤਾਲ ਦੇ ਸਟਾਫ ਨੇ ਬੱਚੇ ਦੇ ਹੱਥ ਹੀ ਨਹੀਂ ਪੂਰੇ ਸਰੀਰ ਦੇ ਐਕਸਰੇਅ ਕੀਤਾ, ਜਿਸਦੀ ਰਿਪੋਰਟ ਵੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਡਾਕਟਰਾਂ ਨੇ ਬੱਚੇ ਦੇ ਸਰੀਰ ‘ਤੇ ਕੁਲ 28 ਫਰੈਕਚਰ ਵੇਖੇ। ਬੱਚੇ ਦੀਆਂ ਪਸਲੀਆਂ, ਗੋਡੇ ਅਤੇ ਗਿੱਟਿਆਂ ਵਿੱਚ ਫਰੈਕਚਰ ਸਨ। ਜਦੋਂ ਮਾਂ – ਬਾਪ ਵਲੋਂ ਫਰੈਕਚਰ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਦਾ ਕੋਈ ਜਵਾਬ ਨਹੀਂ ਦੇ ਸਕੇ। ਪੁਲਿਸ ਪੁੱਛਗਿਛ ਵਿੱਚ ਖੁਲਾਸਾ ਹੋਇਆ ਕਿ ਬੱਚੇ ਦੇ ਨਾਲ 4 ਤੋਂ 6 ਹਫਤੇ ਪਹਿਲਾਂ ਕੁੱਟਮਾਰ ਕੀਤੀ ਗਈ ਸੀ। ਜਿਸ ਵਿੱਚ ਉਸਦੇ ਸਰੀਰ ਦੀਆਂ ਕੁੱਲ 28 ਹੱਡੀਆਂ ਟੁੱਟ ਗਈਆਂ।
ਅਲੈਕਸੈਂਡਰਾ ਕੋਪਿਨਸਕਾ ਅਤੇ ਐਡਮ ਦੋਵੇਂ ਬੇਰੁਜ਼ਗਾਰ ਸਨ ਅਤੇ ਉਨ੍ਹਾਂ ਨੇ ਅਜਿਹੀ ਬੇਰਹਿਮੀ ਭਰੀ ਹਰਕੱਤ ਕਿਉਂ ਕੀਤੀ ਇਸਦਾ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਜਦੋਂ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਜੱਜ ਵੀ ਇਸ ਭਿਆਨਕ ਮਾਮਲੇ ਨੂੰ ਵੇਖ ਕੇ ਭੜਕ ਉੱਠੀ। ਉਨ੍ਹਾਂ ਨੇ ਇਸ ਮਾਮਲੇ ਨੂੰ ਆਪਣੇ ਕਰੀਅਰ ਦਾ ਸਭ ਤੋਂ ਭਿਆਨਕ ਕੇਸ ਦੱਸਿਆ ਬੱਚੇ ਦੀ ਗੱਲ ਕਰੀਏ ਤਾਂ ਉਹ ਹਸਪਤਾਲ ਵਿੱਚ ਭਰਤੀ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
ਮਾਂ-ਬਾਪ ਜਾਂ ਹੈਵਾਨ ? 4 ਮਹੀਨੇ ਦੇ ਬੱਚੇ ਦੀਆਂ ਤੋੜੀਆਂ 28 ਹੱਡੀਆਂ, ਰੋਣ ਦੀ ਆਵਾਜ਼ ਤੋਂ ਮਿਲਦਾ ਸੀ ਸੁਕੂਨ

Leave a Comment
Leave a Comment